ਬੇਅਦਬੀ ਕੇਸ ‘ਚ ਮੁਲਜ਼ਮ ਦੇ ਪਿਤਾ ਨੂੰ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਕਤਲ

285
Share

ਬਠਿੰਡਾ, 20 ਨਵੰਬਰ (ਪੰਜਾਬ ਮੇਲ)- ਬੇਅਦਬੀ ਕੇਸ ‘ਚ ਮੁਲਜ਼ਮ ਜਤਿੰਦਰਬੀਰ ਸਿੰਘ ਉਰਫ਼ ਜਿੰਮੀ ਦੇ ਪਿਤਾ ਨੂੰ ਅੱਜ ਦੋ ਅਣਪਛਾਤੇ ਵਿਅਕਤੀਆਂ ਨੇ ਭਗਤਾ ਭਾਈਕਾ ‘ਚ ਗੋਲੀ ਮਾਰ ਕੇ ਹਲਾਕ ਕਰ ਦਿੱਤਾ। ਗੰਭੀਰ ਜ਼ਖ਼ਮੀ ਮਨੋਹਰ ਲਾਲ ਨੂੰ ਆਦੇਸ਼ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਲਿਆਂਦਾ ਐਲਾਨ ਦਿੱਤਾ। ਜਾਣਕਾਰੀ ਅਨੁਸਾਰ ਡੇਰਾ ਪ੍ਰੇਮੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਕੇਸ ‘ਚ ਮੁਲਜ਼ਮ ਜਿੰਮੀ ਭਗਤਾ ਭਾਈਕਾ ਬੱਸ ਸਟੈਂਡ ਨੇੜੇ ਮਨੀ ਚੇਂਜਰ ਦੀ ਦੁਕਾਨ ਕਰਦਾ ਸੀ। ਦੋ ਅਣਪਛਾਤੇ ਵਿਅਕਤੀ ਆਏ ਤੇ ਉਨ੍ਹਾਂ ਦੁਕਾਨ ‘ਚ ਬੈਠੇ ਜਿੰਮੀ ਦੇ ਪਿਤਾ ਮਨੋਹਰ ਲਾਲ ‘ਤੇ ਗੋਲੀਆਂ ਚਲਾਈਆਂ। ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਜਾਂਚ ਆਰੰਭ ਦਿੱਤੀ ਹੈ। ਪੁਲਿਸ ਨੇ ਜਿੰਮੀ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਸੀ। ਜਿੰਮੀ ਅੱਜਕਲ੍ਹ ਜ਼ਮਾਨਤ ‘ਤੇ ਬਾਹਰ ਸੀ।


Share