ਬੀ.ਸੀ.ਸੀ.ਆਈ. ਵਲੋਂ ਰੋਹਿਤ ਸ਼ਰਮਾ ‘ਖੇਡ ਰਤਨ’ ਲਈ ਨਾਮਜ਼ਦ

756
Share

ਨਵੀਂ ਦਿੱਲੀ, 31 ਮਈ (ਪੰਜਾਬ ਮੇਲ)- ਪਿਛਲੇ ਸਾਲ ਇੱਕ ਰੋਜ਼ਾ ਵਿਸ਼ਵ ਕ੍ਰਿਕਟ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਰੋਹਿਤ ਸ਼ਰਮਾ ਨੂੰ ਬੀ.ਸੀ.ਸੀ.ਆਈ. ਵਲੋਂ ‘ਖੇਡ ਰਤਨ’ ਲਈ ਨਾਮਜ਼ਦ ਕੀਤਾ ਗਿਆ ਹੈ। ਇਹ ਜਾਣਕਾਰੀ ਬੀ.ਸੀ.ਸੀ.ਆਈ. ਨੇ ਦਿੱਤੀ। ਬੀ.ਸੀ.ਸੀ.ਆਈ. ਵਲੋਂ ਬੱਲੇਬਾਜ਼ ਸ਼ਿਖ਼ਰ ਧਵਨ ਅਤੇ ਗੇਦਬਾਜ਼ ਇਸ਼ਾਂਤ ਸ਼ਰਮਾ ਨੂੰ ਅਰਜੁਨ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। ਮਹਿਲਾਵਾਂ ਦੀ ਸ਼੍ਰੇਣੀ ਵਿਚ ਆਲ ਰਾਊਂਡਰ ਦੀਪਤੀ ਸ਼ਰਮਾ ਨੂੰ ਇੱਕ-ਰੋਜ਼ਾ ਕੌਮਾਂਤਰੀ ਮੈਚਾਂ ਅਤੇ ਟੀ-20 ਮੈਚਾਂ ਵਿਚ ਪਿਛਲੇ ਤਿੰਨ ਸਾਲਾਂ ਦੌਰਾਨ ਸਥਿਰ ਪ੍ਰਦਰਸ਼ਨ ਕਾਰਨ ਅਰਜੁਨ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ।


Share