ਬੀ.ਸੀ. ਸਰਕਾਰ ਨੇ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਫੌਰੀ ਕਦਮ ਉਠਾਏ ਹਨ- ਜਗਰੂਪ ਬਰਾੜ

338
Share

ਸਰੀ, 28 ਨਵੰਬਰ (ਹਰਦਮ ਮਾਨ/ਪੰਜਾਬ ਮੇਲ)- ਬੀ.ਸੀ. ਸਰਕਾਰ ਵੱਲੋਂ ਲੋਅਰ ਮੇਨਲੈਂਡ ਵਿਚ ਆਏ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਫੌਰੀ ਕਦਮ ਉਠਾਏ ਗਏ ਹਨ ਅਤੇ ਉਮੀਦ ਹੈ ਕਿ ਆਉਂਦੇ ਦਿਨਾਂ ਵਿਚ ਹਾਲਾਤ ਆਮ ਵਰਗੇ ਹੋ ਜਾਣਗੇ।
ਇਹ ਪ੍ਰਗਟਾਵਾ ਕਰਦਿਆਂ ਸਰੀ ਫਲੀਟਵੁੱਡ ਤੋਂ ਐਮ ਐਲ ਏ ਅਤੇ ਐਨ ਡੀ ਪੀ ਕੌਕਸ ਦੇ ਚੇਅਰਮੈਨ ਜਗਰੂਪ ਸਿੰਘ ਬਰਾੜ ਨੇ ਦੱਸਿਆ ਹੈ ਕਿ ਹਾਈਵੇ ਵੰਨ ਖੋਲ੍ਹ ਦਿੱਤਾ ਗਿਆ ਹੈ ਤੇ ਹੜ੍ਹ ਪ੍ਰਭਾਵਿਤ ਬਾਕੀ ਰਸਤਿਆਂ ਦੀ ਵੀ ਤੇਜ਼ੀ ਨਾਲ ਮੁਰੰਮਤ ਕੀਤੀ ਜਾ ਰਹੀ ਹੈ। ਹਾਈਵੇ ਵੰਨ ਖੁੱਲ੍ਹਣ ਨਾਲ ਲੋਅਰ ਮੇਨਲੈਂਡ ਵਿਚ ਖਾਧ ਪਦਾਰਥਾਂ ਦੀ ਸਪਲਾਈ ਵਧਾਈ ਗਈ ਹੈ। ਉਨ੍ਹਾਂ ਦੱਸਿਆ ਕਿ ਸਾਰੇ ਰਸਤੇ ਬੰਦ ਹੋਣ ਕਾਰਨ ਪਿਛਲੇ ਦਿਨੀਂ ਜੋ ਦੁੱਧ ਦੀ ਕਿੱਲਤ ਆ ਗਈ ਸੀ, ਉਸ ਦੀ 90 ਪ੍ਰਤੀਸ਼ਤ ਪੂਰਤੀ ਕੀਤੀ ਜਾ ਚੁੱਕੀ ਹੈ। ਬੀ ਸੀ  ਸਰਕਾਰ ਵੱਲੋਂ ਹੜ੍ਹ ਤੋਂ ਪ੍ਰਭਾਵਿਤ ਹੋਏ ਲੋਕਾਂ ਲਈ  2000 ਡਾਲਰ ਐਮਰਜੈਂਸੀ ਸਹਾਇਤਾ ਬਾਰੇ ਉਨ੍ਹਾਂ ਦੱਸਿਆ ਕਿ ਇਹ ਸਹਾਇਤਾ ਪ੍ਰਾਪਤ ਕਰਨ ਲਈ ਪ੍ਰਭਾਵਿਤ ਲੋਕ ਰੈਡ ਕਰਾਸ ਨਾਲ ਫੋਨ ਨੰਬਰ 1800-863-6582 ਉਪਰ ਸੰਪਰਕ ਕਰ ਸਕਦੇ ਹਨ।


Share