ਬੀ.ਸੀ. ਸਰਕਾਰ ਨੇ ਨਵੰਬਰ ਨੂੰ ‘ਸਿੱਖ ਨੇਸ਼ਨ ਬਲੱਡ ਡੋਨੇਸ਼ਨ ਮਹੀਨਾ’ ਐਲਾਨਿਆ

422

ਸਰੀ, 5 ਨਵੰਬਰ (ਹਰਦਮ ਮਾਨ/ਪੰਜਾਬ ਮੇਲ)- ਬੀ.ਸੀ. ਸਰਕਾਰ ਵੱਲੋਂ ਨਵੰਬਰ ਮਹੀਨੇ ਨੂੰ ਸਿੱਖ ਨੇਸ਼ਨ ਬਲੱਡ ਡੋਨੇਸ਼ਨ ਮਹੀਨਾ‘ ਐਲਾਨਿਆ ਗਿਆ ਹੈ। ਇਹ ਐਲਾਨ ਬੀ.ਸੀ. ਦੇ ਜੌਬਸਇਕਨੌਮਿਕ ਰਿਕਵਰੀ ਅਤੇ ਇਨੋਏਸ਼ਨ ਮੰਤਰੀ ਰਵੀ ਕਾਹਲੋਂ ਨੇ ਵਿਕਟੋਰੀਆ ਵਿਖੇ ਖੂਨਦਾਨ ਮੁਹਿੰਮ ਦੇ ਵਾਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਾਲ 1999 ਵਿਚ ਸਿੱਖ ਨੇਸ਼ਨ ਵੱਲੋਂ ਮਨੁੱਖਤਾ ਦੀ ਭਲਾਈ, ਸੁਰੱਖਿਆ ਅਤੇ ਖੁਸ਼ੀਆਂ ਭਰੇ ਜੀਵਨ ਦਾ ਉਦੇਸ਼ ਲੈ ਕੇ ਪਹਿਲੀ ਵਾਰ ਸਰੀ ਵਿਚ ਬਲੱਡ ਡੋਨੇਸ਼ਨ ਕੈਂਪ ਲਾਇਆ ਸੀ ਅਤੇ ਹੁਣ ਸਿੱਖ ਨੇਸ਼ਨ ਦੀ ਇਹ ਮੁਹਿੰਮ ਕੈਨੇਡੀਅਨ ਬਲੱਡ ਸਰਵਿਸਿਸ ਦੇ ਪਾਰਟਨਰਸ ਆਫ ਲਾਈਫ ਪ੍ਰੋਗਰਾਮ ਵਿਚ ਸਭ ਤੋਂ ਵੱਡਾ ਯੋਗਦਾਨ ਪਾਉਂਦੀ ਹੈ। ਉਨ੍ਹਾਂ ਕਿਹਾ ਕਿ ਇਹ ਮੁਹਿੰਮ 22ਵੇਂ ਸਾਲ ਵਿਚ ਦਾਖ਼ਲ ਹੋ ਗਈ ਹੈ ਅਤੇ ਇਸ ਦੇ ਕਲੀਨਿਕ ਹੁਣ ਕੈਨੇਡਾਅਮਰੀਕਾ ਅਤੇ ਹੋਰ ਥਾਵਾਂ ਤੇ ਵੀ ਖੁੱਲ੍ਹ ਗਏ ਹਨ।

ਜ਼ਿਕਰਯੋਗ ਹੈ ਕਿ ਸਿੱਖ ਖੂਨਦਾਨ ਮੁਹਿੰਮ ਸਦਕਾ ਹੁਣ ਤੱਕ ਲੱਗਭੱਗ 160,000 ਜਾਨਾਂ ਬਚਾਈਆਂ ਜਾ ਚੁੱਕੀਆਂ ਹਨ। ਖੂਨਦਾਨ ਮੁਹਿੰਮ 1984 ਦੀਆਂ ਘਟਨਾਵਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਨਾਲ ਨਾਲ ਮਨੁੱਖਤਾ ਨੂੰ ਇੱਕਜੁੱਟ ਕਰਨ ਦਾ ਵੀ ਇੱਕ ਯਤਨ ਹੈ। ਸਿੱਖ ਖੂਨਦਾਨ ਮੁਹਿੰਮ ਸ਼ਾਂਤੀ ਦਾ ਸੁਨੇਹਾ ਦਿੰਦੀ ਹੋਈ ਦੁਨੀਆਂ ਭਰ ਦੇ ਲੋਕਾਂ ਨੂੰ ਇਸ ਮਾਨਵਤਾਵਾਦੀ ਮੁਹਿੰਮ ਵਿੱਚ ਹਿੱਸਾ ਲੈਣ ਦਾ ਸੱਦਾ ਦਿੰਦੀ ਹੈ।

ਇਸ ਮੌਕੇ ਮੰਤਰੀ ਰਵੀ ਕਾਹਲੋਂ ਨੇ ਇਸ ਮੁਹਿੰਮ ਵਲੰਟੀਅਰਾਂ ਨੂੰ ਸਨਮਾਨਿਤ ਕੀਤਾ। ਬੀ.ਸੀ. ਦੇ ਲੇਬਰ ਮੰਤਰੀ ਹੈਰੀ ਬੈਂਸ ਅਤੇ ਐਮ.ਐਲ.ਏ. ਜਗਰੂਪ ਸਿੰਘ ਬਰਾੜ ਵੀ ਇਸ ਮੌਕੇ ਮੌਜੂਦ ਸਨ।