ਬੀ.ਸੀ. ਵਿਚ ਹੁਣ ਲੋਕਾਂ ਨੂੰ ਦਿੱਤੀ ਜਾਵੇਗੀ ਵੈਕਸੀਨ ਦੀ ਤੀਜੀ ਖੁਰਾਕ

506
Share

ਸਰੀ, 28 ਅਕਤੂਬਰ (ਹਰਦਮ ਮਾਨ/ਪੰਜਾਬ ਮੇਲ)-ਬੀ.ਸੀ. ਵਿਚ ਜਿਨ੍ਹਾਂ ਲੋਕਾਂ ਨੇ ਕੋਵਿਡ-19 ਦੀਆਂ ਦੋਵੇਂ ਖੁਰਾਕਾਂ ਹਾਸਿਲ ਕਰ ਲਈਆਂ ਹਨ ਉਨ੍ਹਾਂ ਨੂੰ ਹੁਣ ਕੋਵਿਡ-19 ਦੀ ਤੀਜੀ ਖੁਰਾਕ ਦਿੱਤੀ ਜਾਵੇਗੀ।
ਇਹ ਜਾਣਕਾਰੀ ਦਿੰਦਿਆਂ ਬੀ.ਸੀ. ਦੀ ਸੂਬਾਈ ਸਿਹਤ ਅਫਸਰ ਡਾ. ਬੌਨੀ ਹੈਨਰੀ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਕੋਵਿਡ-19 ਦੀਆਂ ਦੋਵੇਂ ਖੁਰਾਕਾਂ ਹਾਸਿਲ ਕਰ ਲੈਣ ਵਾਲੇ ਲੋਕ 6 ਮਹੀਨੇ ਦੇ ਵਕਫੇ ਬਾਅਦ ਕੋਵਿਡ-19 ਦੀ ਤੀਜੀ ਖੁਰਾਕ ਲਈ ਯੋਗ ਹੋਣਗੇ। ਉਨ੍ਹਾਂ ਦੱਸਿਆ ਕਿ ਫਿਲਹਾਲ ਲੌਂਗ ਟਰਮ ਕੇਅਰ ਨਿਵਾਸੀਆਂ ਅਤੇ 70 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਨੂੰ ਇਹ ਖੁਰਾਕ ਦਿੱਤੀ ਜਾ ਰਹੀ ਹੈ। ਹੈਲਥ ਕੇਅਰ ਵਰਕਰਾਂ ਨੂੰ ਵੀ ਵੈਕਸੀਨ ਦੇ ਤੀਜੀ ਖੁਰਾਕ ਦਿੱਤੀ ਜਾਵਗੀ। ਉਨ੍ਹਾਂ ਇਹ ਵੀ ਕਿਹਾ ਕਿ ਵੈਕਸੀਨ ਦੀ ਤੀਜੀ ਖੁਰਾਕ ਨਾਲ ਕੋਵਿਡ-19 ਨਾਲ ਕਈ ਸਾਲਾਂ ਦੀ ਸੁਰੱਖਿਆ ਮਿਲ ਜਾਵੇਗੀ।


Share