ਬੀ.ਸੀ. ਵਿਚ ਹੁਣ ਫੇਰ ਮਾਸਕ ਪਹਿਨਣਾ ਲਾਜ਼ਮੀ ਹੋਇਆ

461
Share

ਸਰੀ, 26 ਅਗਸਤ (ਹਰਦਮ ਮਾਨ/ਪੰਜਾਬ ਮੇਲ)- ਬੀ.ਸੀ. ਵਿਚ ਕੋਵਿਡ-19 ਦੇ ਵਧ ਰਹੇ ਕੇਸਾਂ ਕਾਰਨ ਅੱਜ ਯਾਨੀ 25 ਅਗਸਤ ਤੋਂ ਮਾਸਕ ਪਹਿਨਣਾ ਇੱਕ ਵਾਰ ਫਿਰ ਤੋਂ ਲਾਜ਼ਮੀ ਕਰ ਦਿੱਤਾ ਗਿਆ ਹੈ। ਇਹ ਨਿਯਮ ਪੂਰੇ ਸੂਬੇ ਵਿਚ 12 ਸਾਲ ਅਤੇ ਉਸ ਤੋਂ ਵੱਡੀ ਉਮਰ ਦੇ ਲੋਕਾਂ ‘ਤੇ ਲਾਗੂ ਹੋਣਗੇ। ਬੀ.ਸੀ. ਦੀ ਸੂਬਾਈ ਸਿਹਤ ਅਫ਼ਸਰ ਡਾ. ਬੌਨੀ ਹੈਨਰੀ ਨੇ ਇਹ ਐਲਾਨ ਕਰਦਿਆਂ ਕਿਹਾ ਹੈ ਕਿ ਸੂਬੇ ਵਿਚ ਕੋਵਿਡ-19 ਦੇ ਦੁਬਾਰਾ ਵਧਦੇ ਫੈਲਾਅ ਨੂੰ ਰੋਕਣ ਲਈ ਮਾਸਕ ਪਹਿਨਣਾ ਲਾਜ਼ਮੀ ਬਣਾਇਆ ਜਾ ਰਿਹਾ ਹੈ।
ਹੁਣ ਕਿਸੇ ਵੀ ਮਾਲ, ਸ਼ਾਪਿੰਗ ਸੈਂਟਰ, ਕਾਫੀ ਸ਼ਾਪਸ, ਰਿਟੇਲ ਅਤੇ ਗਰੋਸਰੀ ਸਟੋਰ, ਲਿਕਰ ਸਟੋਰ, ਡਰੱਗ ਸਟੋਰ, ਹਵਾਈ ਅੱਡੇ, ਸਿਟੀ ਹਾਲ, ਲਾਇਬ੍ਰੇਰੀ, ਰਿਕਰੀਏਸ਼ਨ ਸੈਂਟਰ, ਰੈਸਟੂਰੈਂਟ, ਪੱਬ, ਬਾਰ, ਪਬਲਿਕ ਟਰਾਂਸਪੋਰਟ, ਟੈਕਸੀ, ਫਿਟਨੈਸ ਸੈਂਟਰ ਅਤੇ ਹੋਰ ਸਥਾਨਾਂ ਅੰਦਰ ਦਾਖ਼ਲ ਹੋਣ ਵਾਲਿਆਂ ਲਈ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ। ਸਕੂਲਾਂ ਵਿਚ ਸਟਾਫ਼ ਅਤੇ ਵਿਜ਼ਟਰਸ ਲਈ ਵੀ ਮਾਸਕ ਪਹਿਨਣੇ ਲਾਜ਼ਮੀ ਹੋਣਗੇ।


Share