ਬੀ.ਸੀ. ਵਿਚ ਵੈਕਸੀਨ ਕਾਰਡ ਜਾਰੀ ਕੀਤੇ ਜਾਣਗੇ

563
Share

ਸਰੀ, 26 ਅਗਸਤ (ਹਰਦਮ ਮਾਨ/ਪੰਜਾਬ ਮੇਲ)- ਬੀ.ਸੀ. ਵਿਚ ਕੋਵਿਡ ਵੈਕਸੀਨ ਦੇ ਦੋਵੇਂ ਟੀਕੇ ਲੁਆਉਣ ਵਾਲੇ ਲੋਕਾਂ ਨੂੰ ਵੈਕਸੀਨ ਕਾਰਡ ਜਾਰੀ ਕੀਤੇ ਜਾਣਗੇ ਅਤੇ ਇਨ੍ਹਾਂ ਕਾਰਡ ਦਿਖਾ ਕੇ ਹੀ ਕਿਸੇ ਫਿਲਮ ਥੀਏਟਰ, ਇੰਡੋਰ ਜਿੰਮ, ਇੰਡੋਰ ਵਿਆਹ ਜਾਂ ਪਾਰਟੀ, ਕਸੀਨੋਸ, ਰੈਸਟੋਰੈਂਟ ਅਤੇ ਸਪੋਰਟਿੰਗ ਈਵੈਂਟਸ ਵਿਚ ਦਾਖ਼ਲ ਹੋਇਆ ਜਾ ਸਕੇਗਾ।
ਇਹ ਐਲਾਨ ਕਰਦਿਆਂ ਬੀ.ਸੀ. ਦੇ ਪ੍ਰੀਮਿਅਰ ਜੌਨ ਹੌਰਗਨ, ਸੂਬਾਈ ਸਿਹਤ ਅਫ਼ਸਰ ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਨੇ ਕਿਹਾ ਹੈ ਕਿ ਇਹ ਕਾਰਡ ਹਾਸਲ ਕਰਨ ਲਈ 13 ਸਿਤੰਬਰ ਤਕ ਵੈਕਸੀਨ ਦੀ ਪਹਿਲੀ ਖੁਰਾਕ ਅਤੇ 24 ਅਕਤੂਬਰ ਤਕ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਹਾਸਿਲ ਕਰਨੀਆਂ ਹੋਣਗੀਆਂ।
ਜ਼ਰੂਰੀ ਸੇਵਾਵਾਂ ਜਿਵੇਂ ਕਿ ਹੈਲਥ ਸਰਵਿਸਿਸ ਜਾਂ ਹੋਰ ਅਜਿਹੀਆਂ ਸੇਵਾਵਾਂ ਲਈ ਵੈਕਸੀਨੇਸ਼ਨ ਪਰੂਫ ਦਿਖਾਉਣ ਦੀ ਲੋੜ ਨਹੀਂ ਹੋਵੇਗੀ।


Share