ਬੀ.ਸੀ. ਵਿਚ ਅਜੇ ਵੀ 250 ਤੋਂ ਜ਼ਿਆਦਾ ਜੰਗਲੀ ਅੱਗਾਂ ਦਾ ਕਹਿਰ

228
Share

ਸਰੀ, 25 ਜੁਲਾਈ (ਹਰਦਮ ਮਾਨ/ਪੰਜਾਬ ਮੇਲ)-ਬੀ.ਸੀ. ਵਿਚ ਜੰਗਲੀ ਅੱਗਾਂ ਦਾ ਕਹਿਰ ਰੋਕਣ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ ਪਰ ਫੇਰ ਵੀ ਸੂਬੇ ਵਿਚ 250 ਤੋਂ ਜ਼ਿਆਦਾ ਅੱਗਾਂ ਜਾਰੀ ਹਨ। ਬੀ.ਸੀ. ਵਾਈਲਡਫਾਇਰ ਸਰਵਿਸ ਅਨੁਸਾਰ ਸਿਕਾਮਸ ਦੇ ਇਲਾਕੇ ਵਿਚ ਲੱਗੀ 10 ਵਰਗ ਕਿਲੋਮੀਟਰ ਦੀ ਅੱਗ ‘ਤੇ ਕਾਬੂ ਪਾਉਣ ਲਈ ਯਤਨ ਕੀਤੇ ਜਾ ਰਹੇ ਹਨ। ਮੰਗਲਵਾਰ ਨੂੰ ਸ਼ੁਰੂ ਹੋਈ ਇਹ ਅੱਗ ਅਜੇ ਵੀ ਬੇਕਾਬੂ ਹੈ ਅਤੇ ਇਹ ਸੂਬੇ ਵਿਚ ਜਾਰੀ ਖਤਰਨਾਕ 39 ਅੱਗਾਂ ਵਿੱਚੋਂ ਇਕ ਹੈ। ਕੈਮਲੂਪਸ ਇਲਾਕੇ ਵਿਚ 9 ਵਰਗ ਕਿਲੋਮੀਟਰ ਵਿਚ ਅੱਗ ਲੱਗੀ ਹੋਈ ਹੈ। ਸਲੋਕੈਨ ਰਿਵਰ ਕੋਲ ਸਥਿਤ 200 ਪ੍ਰਾਪਰਟੀਆਂ ਲਈ ਜਾਰੀ ਇਵੈਕੂਏਅਸ਼ਨ ਆਰਡਰ ਨੂੰ ਹਟਾ ਕੇ ਹੁਣ ਇਵੈਕੂਏਅਸ਼ਨ ਐਲਰਟ ਵਿਚ ਤਬਦੀਲ ਕਰ ਦਿੱਤਾ ਗਿਆ ਹੈ।
ਰਾਹਤ ਦੀ ਖਬਰ ਇਹ ਹੈ ਕਿ ਕੈਮਲੂਪਸ ਦੇ ਉੱਤਰ ਵਿਚ ਸਥਿਤ ਕੁਝ ਪ੍ਰਾਪਰਟੀਆਂ ਲਈ ਪਹਿਲਾਂ ਜਾਰੀ ਕੀਤੇ ਐਲਰਟ ਨੂੰ ਰੱਦ ਕੀਤਾ ਗਿਆ ਹੈ।


Share