ਬੀ.ਸੀ. ਲਾਇਬਰੇਰੀ ਟਰੱਸਟੀਜ਼ ਐਸੋਸੀਏਸ਼ਨ ਵੱਲੋਂ ਨੀਲਮ ਸਹੋਤਾ ਨੂੰ ਸ਼ਾਨਦਾਰ ਟਰੱਸਟੀ ਐਵਾਰਡ

354
Share

ਸਰੀ, 12 ਨਵੰਬਰ  (ਹਰਦਮ ਮਾਨ/ਪੰਜਾਬ ਮੇਲ)- ਬ੍ਰਿਟਿਸ਼ ਕੋਲੰਬੀਆ ਲਾਇਬਰੇਰੀ ਟਰੱਸਟੀਜ਼ ਐਸੋਸੀਏਸ਼ਨ ਵੱਲੋਂ ਸਰੀ ਲਾਇਬਰੇਰੀਜ਼ ਬੋਰਡ ਆਫ਼ ਟਰੱਸਟੀਜ਼ ਦੀ ਚੇਅਰ ਪਰਸਨ ਨੀਲਮ ਸਹੋਤਾ ਨੂੰ ਉਨ੍ਹਾਂ ਦੀਆਂ ਵੱਡਮੁੱਲੀਆਂ ਸੇਵਾਵਾਂ ਲਈ ਸ਼ਾਨਦਾਰ ਟਰੱਸਟੀ ਐਵਾਰਡ ਸਨਮਾਨ ਲਈ ਚੁਣਿਆ ਗਿਆ ਹੈ।

ਇਸ ਸਲਾਨਾ ਐਵਾਰਡ ਲਈ ਬੀ.ਸੀ. ਲਾਇਬਰੇਰੀ ਬੋਰਡ ਵਿੱਚ ਸੇਵਾ ਕਰ ਰਹੇ 700 ਤੋਂ ਵੱਧ ਟਰੱਸਟੀਆਂ ਵਿੱਚੋਂ ਤਿੰਨ ਟਰੱਸਟੀਆਂ ਦੀ ਚੋਣ ਕੀਤੀ ਗਈ ਹੈਜਿਨ੍ਹਾਂ ਨੇ ਆਪਣੇ ਪ੍ਰਬੰਧਕੀ ਕਾਰਜਾਂ ਦੁਆਰਾ ਪਬਲਿਕ ਲਾਇਬਰੇਰੀ ਅਤੇ ਭਾਈਚਾਰੇ ਵਿੱਚ ਵੱਡਾ ਯੋਗਦਾਨ ਪਾਇਆ ਹੈ।

ਨੀਲਮ ਸਹੋਤਾ 2016 ਤੋਂ ਸਰੀ ਲਾਇਬਰੇਰੀਜ਼ ਬੋਰਡ ਵਿੱਚ ਸੇਵਾ ਨਿਭਾਅ ਰਹੀ ਹੈ। ਉਸ ਨੇ ਫੰਡ ਵਿਕਾਸ ਅਤੇ ਵਿੱਤ ਕਮੇਟੀਪ੍ਰੋਗਰਾਮ ਅਤੇ ਸੇਵਾਵਾਂ ਕਮੇਟੀ ਅਤੇ 2020 ਤੋਂ ਬੋਰਡ ਚੇਅਰ ਪਰਸਨ ਦੇ ਤੌਰ ਤੇ ਕਮੇਟੀ ਦੇ ਕੰਮ ਵਿੱਚ ਯੋਗਦਾਨ ਬਹੁਮੁੱਲਾ ਯੋਗਦਾਨ ਪਾਇਆ ਹੈ। ਉਹ ਡਾਇਵਰਸਸਿਟੀ ਕਮਿਊਨਿਟੀ ਰਿਸੋਰਸਿਸ ਸੁਸਾਇਟੀ ਦੀ ਸੀ.ਈ.ਓ. ਦੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ ਨਾਲ ਸਰੀ ਲਾਇਬਰੇਰੀਜ਼ ਦੇ ਕਾਰਜਾਂ, ਮੀਟਿੰਗਾਂ ਅਤੇ ਵਿਸ਼ੇਸ਼ ਸਮਾਗਮਾਂ ਲਈ ਆਪਣਾ ਸਮਾਂ ਦਿੰਦੀ ਹੈ।


Share