ਬੀ.ਸੀ. ਦੇ ਕਈ ਇਲਾਕਿਆਂ ਵਿਚ ਭਾਰੀ ਬਰਫਬਾਰੀ ਦੀ ਸੰਭਾਵਨਾ

475
Share

ਸਰੀ, 14 ਦਸੰਬਰ (ਹਰਦਮ ਮਾਨ/ਪੰਜਾਬ ਮੇਲ)-  ਬੀ.ਸੀ. ਦੇ ਕਈ ਇਲਾਕਿਆਂ ਵਿਚ ਅੱਜ ਬਰਫਬਾਰੀ ਹੋਣ ਸਬੰਧੀ ਚਿਤਾਵਨੀ ਜਾਰੀ ਕੀਤੀ ਗਈ ਹੈ। ਐਨਵਾਇਰਨਮੈਂਟ ਕੈਨੇਡਾ ਅਨੁਸਾਰ ਸੋਮਵਾਰ ਰਾਤ ਤੋਂ ਮੰਗਲਵਾਰ ਸ਼ਾਮ ਤਕ ਕਈ ਇਲਾਕਿਆਂ ਵਿਚ ਭਾਰੀ ਬਰਫਬਾਰੀ ਹੋ ਸਕਦੀ ਹੈ ਅਤੇ ਐਲਕ ਵੈਲੀ, ਫਰੇਜ਼ਰ ਕੈਨੇਅਨ, ਲਿਟਨ, ਬੌਸਟਨ ਬਾਰ ਅਤੇ ਹੋਪ ਦੇ ਇਲਾਕਿਆਂ ਵਿਚ 20 ਸੈਂਟੀਮੀਟਰ ਤਕ ਬਰਫ ਪੈਣ ਦੀ ਸੰਭਾਵਨਾ ਜ਼ਾਹਰ ਕੀਤੀ ਗਈ ਹੈ ਜਦੋਂ ਕਿ ਮੈਟਰੋ ਵੈਨਕੂਵਰ ਦੇ ਇਲਾਕੇ ਵਿਚ ਵੀ 5 ਸੈਂਟੀਮੀਟਰ ਤਕ ਬਰਫਬਾਰੀ ਹੋਣ ਬਾਰੇ ਕਿਹਾ ਗਿਆ ਹੈ।
ਵਾਤਾਵਰਣ ਏਜੈਂਸੀ ਵੱਲੋਂ ਜਾਰੀ ਚਿਤਾਵਨੀ ਵਿਚ ਕਿਹਾ ਗਿਆ ਹੈ ਕਿ ਭਾਰੀ ਬਰਫਬਾਰੀ ਕਾਰਨ ਵਹੀਕਲ ਚਾਲਕਾਂ ਨੂੰ ਅਚਾਨਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


Share