ਬੀ.ਸੀ. ’ਚ ਕੋਵਿਡ-19 ਦੇ 515 ਨਵੇਂ ਕੇਸ ਆਏ ਅਤੇ ਦੋ ਮੌਤਾਂ

75
Share

ਸਰੀ, 12 ਮਈ (ਹਰਦਮ ਮਾਨ/ਪੰਜਾਬ ਮੇਲ)- ਬੀ.ਸੀ. ਦੇ ਸੂਬਾਈ ਸਿਹਤ ਅਫ਼ਸਰ ਡਾ. ਬੌਨੀ ਹੈਨਰੀ ਨੇ ਬਿ੍ਰਟਿਸ਼ ਕੋਲੰਬੀਆ ’ਚ ਕੋਵਿਡ-19 ਸਬੰਧੀ ਤਾਜ਼ਾ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਕੋਵਿਡ-19 ਦੇ 515 ਨਵੇਂ ਕੇਸ ਰਿਪੋਰਟ ਹੋਏ ਹਨ ਅਤੇ ਇਸ ਨਾਲ ਬੀ.ਸੀ. ’ਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 136,623 ਹੋ ਗਈ ਹੈ। 6,020 ਐਕਟਿਵ ਕੇਸ ਹਨ ਅਤੇ 128,149 ਵਿਅਕਤੀ, ਜਿਨ੍ਹਾਂ ਦਾ ਟੈਸਟ ਪਾਜ਼ੀਟਿਵ ਆਇਆ ਸੀ, ਹੁਣ ਠੀਕ ਹੋ ਗਏ ਹਨ। ਐਕਟਿਵ ਕੇਸਾਂ ਵਿਚੋਂ 426 ਪੀੜਤ ਹਸਪਤਾਲਾਂ ਵਿਚ ਦਾਖਲ ਹਨ, ਜਿਨ੍ਹਾਂ ਵਿਚੋਂ 141 ਇਨਟੈਂਸਿਵ ਕੇਅਰ ਵਿਚ ਹਨ। ਕੋਵਿਡ-19 ਨਾਲ ਦੋ ਨਵੀਂਆਂ ਮੌਤਾਂ ਹੋਈਆਂ ਹਨ, ਜਿਸ ਨਾਲ ਸੂਬੇ ’ਚ ਮੌਤਾਂ ਦੀ ਕੁੱਲ ਗਿਣਤੀ 1,624 ਹੋ ਗਈ ਹੈ।
ਉਨ੍ਹਾਂ ਸੂਬੇ ਦੇ ਹਰ ਬਾਲਗ ਵਿਅਕਤੀ ਨੂੰ ਸਾਂਝੇ ਸੁਰੱਖਿਆ ਯਤਨਾਂ ਵਿਚ ਸ਼ਾਮਲ ਹੋਣ ਅਤੇ ਵੈਕਸੀਨ ਟੀਕੇ ਲਈ ਤੁਰੰਤ ਹੀ ਰਜਿਸਟਰ ਕਰਨ ਲਈ ਕਿਹਾ ਅਤੇ ਦੱਸਿਆ ਕਿ ਪਿਛਲੇ ਹਫ਼ਤੇ, ਲਗਭਗ 400,000 ਲੋਕਾਂ ਨੇ ਆਪਣੇ ਟੀਕੇ ਲਈ ਰਜਿਸਟਰ ਕੀਤਾ।

Share