ਬੀ.ਸੀ. ਅਸੈਂਬਲੀ ਦੇ ਸਪੀਕਰ ਰਾਜ ਚੌਹਾਨ ‘ਕਮਿਊਨਿਟੀ ਆਈਕਨ ਐਵਾਰਡ’ ਨਾਲ ਸਨਮਾਨਿਤ

730
Share

ਸਰੀ, 28 ਅਗਸਤ (ਹਰਦਮ ਮਾਨ/ਪੰਜਾਬ ਮੇਲ)- ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸਜ਼ ਸੋਸਾਇਟੀ (ਪਿਕਸ) ਵੱਲੋਂ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਲਈ ਪੰਜ ਵਾਰ ਐਮਐਲਏ ਚੁਣੇ ਜਾਣ ਵਾਲੇ ਅਤੇ ਸਪੀਕਰ ਬਣਨ ਦਾ ਮਾਣ ਹਾਸਲ ਕਰਨ ਵਾਲੇ ਪਹਿਲੇ ਪੰਜਾਬੀ ਮੂਲ ਦੇ ਆਗੂ ਰਾਜ ਚੌਹਾਨ ਨੂੰ ‘ਕਮਿਊਨਿਟੀ ਆਈਕਨ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ।

ਸਨਮਾਨ ਸਮਾਰੋਹ ਵਿਚ ਬੋਲਦਿਆਂ ਪਿਕਸ’ ਦੇ ਪ੍ਰਧਾਨ ਤੇ ਸੀਈਓ ਸਤਬੀਰ ਚੀਮਾ ਨੇ ਕਿਹਾ ਕਿ ਰਾਜ ਚੌਹਾਨ ਨੇ ਕੈਨੇਡੀਅਨ ਫਾਰਮ ਵਰਕਰਜ਼ ਯੂਨੀਅਨ ਦੀ ਅਗਵਾਈ ਕਰਦਿਆਂ 40 ਸਾਲ ਤੋਂ ਵੱਧ ਸਮਾਂ ਖੇਤ ਮਜ਼ਦੂਰਾਂ ਦੇ ਹੱਕਾਂ ਦੀ ਲੜਾਈ ਲੜੀ ਅਤੇ ਉਹ ਲੰਬਾ ਸਮਾਂ ਕਮਿਊਨਿਟੀ ਲੀਡਰ ਤੇ ਰੋਲ ਮਾਡਲ ਰਹੇ। ਉਨ੍ਹਾਂ ਨੇ ਪਿਕਸ ਦੇ ਸੰਸਥਾਪਕ ਅਤੇ ਸੀਈਓ ਸਵ. ਚਰਨ ਗਿੱਲ ਨਾਲ ਮਿਲ ਕੇ ਸਮਾਜ ਦੇ ਵਿੱਤੀ ਤੌਰ ’ਤੇ ਕਮਜ਼ੋਰ ਅਤੇ ਪਛੜੇ ਲੋਕਾਂ ਦੀ ਮਦਦ ਲਈ ਅਣਥੱਕ ਮਿਹਨਤ ਕੀਤੀ।

ਇਸ ਮੌਕੇ ਰਾਜ ਚੌਹਾਨ ਨੇ ਕਿਹਾ ਕਿ ਉਨ੍ਹਾਂ ਨੇ ਨਸਲਵਾਦ ਤੇ ਅਨਿਆਂ ਵਿਰੁੱਧ ਲੰਬੀ ਲੜਾਈ ਲੜੀ ਹੈ ਅਤੇ ਹੁਣ ਵੀ ਜਾਰੀ ਹੈ। ਉਨ੍ਹਾਂ ਕਿਹਾ ਕਿ ਪਿਕਸ ਦਾ ਮਕਸਦ ਇੱਕ ਅਜਿਹਾ ਸਮਾਜ ਬਣਾਉਣਾ ਹੈਜਿਸ ਵਿੱਚ ਹਰ ਇਕ ਕਮਿਊਨਿਟੀ ਦੇ ਲੋਕਾਂ ਦਾ ਸਤਿਕਾਰ ਹੋਵੇ। ਬੀ.ਸੀ. ਦੇ ਕਿਰਤ ਮੰਤਰੀ ਹੈਰੀ ਬੈਂਸਐਮਐਲਏ ਗੈਰੀ ਬੈੱਗਐਮਐਲਏ ਰਚਨਾ ਸਿੰਘ ਅਤੇ ਐਮਐਲਏ ਜਗਰੂਪ ਬਰਾੜ ਨੇ ਰਾਜ ਚੌਹਾਨ ਵੱਲੋਂ ਭਾਈਚਾਰੇ ਦੀ ਭਲਾਈ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ।


Share