ਬੀਸੀ ਵਿਚ ਓਵਰਡੋਜ਼ ਸੰਬੰਧੀ ਲੱਗੀਆਂ ਕਈ ਪਾਬੰਦੀਆਂ 17 ਫਰਵਰੀ ਤੋਂ ਖਤਮ

142
Share

ਸਰੀ, 16 ਫ਼ਰਵਰੀ (ਹਰਦਮ ਮਾਨ/ਪੰਜਾਬ ਮੇਲ)-ਬੀਸੀ ਵਿਚ ਕੋਵਿਡ-19 ਦੇ ਮਾਮਲਿਆਂ ਵਿਚ ਆ ਰਹੀ ਕਮੀ ਨੂੰ ਮੱਦੇਨਜ਼ਰ ਰੱਖਦਿਆਂ ਸੂਬਾਈ ਸਿਹਤ ਅਫਸਰ ਡਾ. ਬੌਨੀ ਹੈਨਰੀ ਵੱਲੋਂ 16 ਫਰਵਰੀ ਤੋਂ ਕੋਵਿਡ-19 ਸਬੰਧੀ ਲੱਗੀਆਂ ਕਈ ਪਾਉਂਦੀਆਂ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਅੱਜ ਬੀਸੀ ਦੇ ਪ੍ਰੀਮੀਅਰ ਜੌਹਨ ਹੌਰਗਨ ਅਤੇ ਬੀਸੀ ਦੇ ਸਿਹਤ ਮੰਤਰੀ ਐਡਰੀਅਨ ਡਿਕਸ ਦੀ ਹਾਜ਼ਰੀ ਵਿੱਚ ਬੀਸੀ ਦੀ ਪ੍ਰੋਵਿੰਸ਼ੀਅਲ ਸਿਹਤ ਅਫਸਰ ਡਾ. ਬੌਨੀ ਹੈਨਰੀ ਨੇ ਕਿਹਾ ਹੈ ਕਿ ਭਲਕੇ 16 ਫਰਵਰੀ ਦੀ ਰਾਤ ਨੂੰ 11.59 ਵਜੇ ਬਾਅਦ ਤੋਂ ਬੀਸੀ ਵਿੱਚ ਇਨਡੋਰ ਇਕੱਠਾਂ ਤੇ ਸਭ ਪਾਬੰਦੀਆਂ ਖਤਮ ਹੋ ਜਾਣਗੀਆਂ ਅਤੇ ਇਨ੍ਹਾਂ ਥਾਵਾਂ ਉਪਰ ਪੂਰੀ ਸਮਰੱਥਾ ਅਨੁਸਾਰ ਇਕੱਠ ਕੀਤੇ ਜਾ ਸਕਣਗੇ ਪਰ ਮਾਸਕ ਪਹਿਨਣ ਅਤੇ ਵੈਕਸੀਨ ਕਾਰਡ ਦੀ ਸ਼ਰਤ ਜਾਰੀ ਰਹੇਗੀ।
ਇਸੇ ਤਰ੍ਹਾਂ ਆਊਟਡੋਰ ਕੀਤੇ ਜਾਣ ਵਾਲੇ ਇਕੱਠ ਵਿਚ ਵੀ ਹੁਣ ਪੂਰੀ ਸਮਰੱਥਾ ਅਨੁਸਾਰ ਕਰਨ ਦੀ ਆਗਿਆ ਹੋਵੇਗੀ, ਇਨਡੋਰ ਰੈਸਟੋਰੈਂਟਾਂ ਆਦਿ ਵਿੱਚ ਸੀਟਾਂ ਦੀ ਲਿਮਿਟ ਨੂੰ ਵੀ ਖ਼ਤਮ ਕਰ ਦਿੱਤਾ ਗਿਆ ਹੈ ਪਰ ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਮਾਸਿਕ ਅਜੇ ਲਾਉਣੇ ਪੈਣਗੇ ਅਤੇ ਵੈਕਸੀਨ ਕਾਰਡ ਵੀ ਇਨ੍ਹਾਂ ਇਕੱਠਾਂ ਚ ਸ਼ਾਮਲ ਹੋਣ ਸਮੇਂ ਦਿਖਾਉਣਾ ਜ਼ਰੂਰੀ ਹੋਵੇਗਾ।
ਛੋਟਾਂ ਅਨੁਸਾਰ ਰੈਸਟੋਰੈਂਟ ਬਾਰ ਅਤੇ ਨਾਈਟ ਕਲੱਬਾਂ ਵਿਚ ਵੀ ਪਾਬੰਦੀਆਂ ਖ਼ਤਮ ਹੋ ਜਾਣਗੀਆਂ ਤੇ ਡਾਂਸ ਤੇ ਲੱਗੀ ਪਾਬੰਦੀ ਹਟ ਜਾਵੇਗੀ। ਡਾ. ਬੌਨੀ ਹੈਨਰੀ ਨੇ ਕਿਹਾ ਕਿ ਅਜੇ ਇਨਡੋਰ ਅਤੇ ਪਬਲਿਕ ਥਾਵਾਂ ਤੇ ਜਾਣ ਵਾਲਿਆਂ ਲਈ ਮਾਸਿਕ ਪਹਿਨਣਾ ਜ਼ਰੂਰੀ ਹੋਵੇਗਾ ਅਤੇ ਵੈਕਸੀਨ ਕਾਰਡ ਦੀ ਵਰਤੋਂ ਵੀ ਜ਼ਰੂਰੀ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪਾਬੰਦੀਆਂ ਸੰਬੰਧੀ ਅਗਲੀ ਸਮੀਖਿਆ 15 ਮਾਰਚ ਨੂੰ ਕੀਤੀ ਜਾਵੇਗੀ ਅਤੇ ਉਸ ਸਮੇਂ ਦੇ ਹਾਲਾਤ ਅਨੁਸਾਰ ਹਦਾਇਤਾਂ ਦਿੱਤੀਆਂ ਜਾਣਗੀਆਂ।


Share