ਬੀਬੀ ਨੂੰ ਟਰੇਨ ਅੱਗੇ ਧੱਕਾ ਮਾਰਨ ਵਾਲਾ ਭਾਰਤੀ ਮੂਲ ਦਾ ਵਿਅਕਤੀ ਗ੍ਰਿਫ਼ਤਾਰ

540
Share

-ਕਤਲ ਦੀ ਕੋਸ਼ਿਸ਼ ‘ਚ ਮਾਮਲਾ ਦਰਜ
ਨਿਊਯਾਰਕ, 22 ਨਵੰਬਰ (ਪੰਜਾਬ ਮੇਲ)- ਭਾਰਤੀ ਮੂਲ ਦੇ 24 ਸਾਲਾ ਇਕ ਬੇਘਰ ਵਿਅਕਤੀ ਨੇ ਰੇਲਵੇ ਸਟੇਸ਼ਨ ‘ਤੇ ਟਰੇਨ ਦੇ ਆਉਂਦੇ ਹੀ ਇਕ ਬੀਬੀ ਨੂੰ ਕਥਿਤ ਤੌਰ ‘ਤੇ ਟਰੇਨ ਸਾਹਮਣੇ ਧੱਕਾ ਮਾਰ ਦਿੱਤਾ। ਮੇਨਹੱਟਨ ਦੇ ਵਕੀਲਾਂ ਵੱਲੋਂ ਦਰਜ ਅਪਰਾਧਿਕ ਸ਼ਿਕਾਇਤ ਦੇ ਮੁਤਾਬਕ, ਆਦਿਤਯ ਵੇਮੁਲਾਪੱਟੀ ਦੇ ਖਿਲਾਫ ਕਤਲ ਦੀ ਕੋਸ਼ਿਸ਼ ਦੇ ਸ਼ੱਕ ਵਿਚ ਮਾਮਲਾ ਦਰਜ ਕੀਤਾ ਗਿਆ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਐੱਨ.ਬੀ.ਸੀ. ਨਿਊਜ਼ ਦੀ ਇਕ ਰਿਪੋਰਟ ਦੇ ਮੁਤਾਬਕ, ਜੱਜ ਨੇ ਵੇਮੁਲਾਪੱਟੀ ਨੂੰ 4 ਦਸੰਬਰ ਤੱਕ ਹਿਰਾਸਤ ਵਿਚ ਰੱਖਣ ਦਾ ਆਦੇਸ਼ ਦਿੱਤਾ ਹੈ। ਸਟੇਸ਼ਨ ਤੋਂ ਪ੍ਰਾਪਤ ਫੁਟੇਜ ਦੇ ਮੁਤਾਬਕ, ਯੂਨੀਅਨ ਸਕਵਾਇਰ ‘ਤੇ ਇਕ ਸਬਵੇਅ ਸਟੇਸ਼ਨ ‘ਤੇ ਜਿਵੇਂ ਹੀ ਟਰੇਨ ਨੇ ਸਟੇਸ਼ਨ ਅੰਦਰ ਦਾਖਲ ਹੋਈ, ਤੁਰੰਤ ਹੀ ਵੇਮੁਲਾਪੱਟੀ ਨੇ ਲਿਲਿਯਾਨਾ ਲਾਨੋਸ ਨੂੰ ਧੱਕਾ ਦੇ ਦਿੱਤਾ। ਘਟਨਾ ਵਿਚ ਬੀਬੀ ਮਾਮੂਲੀ ਰੂਪ ਨਾਲ ਜ਼ਖਮੀ ਹੋ ਗਈ। ਉਹ ਦੋ ਪਟੜੀਆਂ ਵਿਚਾਲੇ ਡਿੱਗ ਗਈ ਸੀ, ਜਿਸ ਕਾਰਨ ਟਰੇਨ ਹੇਠਾਂ ਆਉਣ ਤੋਂ ਬਚ ਗਈ। ਪੁਲਿਸ ਦਾ ਕਹਿਣਾ ਹੈ ਕਿ ਵੇਮੁਲਾਪੱਟੀ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ।


Share