ਬਿ੍ਰਟੇਨ ਦੇ ਸ਼ਾਹੀ ਪਰਿਵਾਰ ਤੋਂ ਵੱਖ ਹੋਏ ਪਿ੍ਰੰਸ ਹੈਰੀ ਨੇ ਸਿਲੀਕਾਨ ਵੈਲੀ ’ਚ ਜੁਆਇਨ ਕੀਤੀ ਨੌਕਰੀ

416
Share

ਵਾਸ਼ਿੰਗਟਨ, 25 ਮਾਰਚ (ਪੰਜਾਬ ਮੇਲ)-ਬਿ੍ਰਟੇਨ ਦੇ ਸ਼ਾਹੀ ਘਰਾਣੇ ਨੂੰ ਛੱਡ ਚੁੱਕੇ ਪਿ੍ਰੰਸ ਹੈਰੀ ਨੇ ਸਿਲੀਕਾਨ ਵੈਲੀ ’ਚ ਕੋਚਿੰਗ ਸਟਾਰਟਅਪ ‘ਬੈਟਰਅਪ’ ’ਚ ਚੀਫ ਇੰਪੈਕਟ ਅਫਸਰ ਦੇ ਤੌਰ ’ਤੇ ਜੁਆਇਨ ਕੀਤਾ ਹੈ। ਬੈਟਰਅਪ ਸਾਨ ਫਰਾਂਸਿਸਕੋ ਦੀ ਹੈਲਥ-ਟੇਕ ਕੰਪਨੀ ਹੈ, ਜੋ ਪੇਸ਼ੇਵਰ ਤੇ ਮਾਨਸਿਕ ਸਿਹਤ ਕੋਚਿੰਗ ਉਪਲੱਬਧ ਕਰਵਾਉਂਦੀ ਹੈ। ਇਹ ਕੰਪਨੀ ਸਾਲ 2013 ’ਚ ਸ਼ੁਰੂ ਹੋਈ ਸੀ।
ਪਿ੍ਰੰਸ ਹੈਰੀ ਨੇ ਇਸ ਬਾਰੇ ਮੰਗਲਵਾਰ ਨੂੰ ਬਲੌਗ ਵੀ ਲਿਖਿਆ-‘‘ਮੈਂ ਬੈਟਰਅਪ ਟੀਮ ਤੇ ਭਾਈਚਾਰੇ ਨਾਲ ਜੁੜ ਕੇ ਖੁਸ਼ੀ ਮਹਿਸੂਸ ਕਰ ਰਿਹਾ ਹਾਂ। ਮੈਨੂੰ ਮੌਕਾ ਦੇਣ ਲਈ ਸ਼ੁਕਰੀਆ। ਮੇਰਾ ਵਿਸ਼ਵਾਸ ਹੈ ਕਿ ਮਾਨਸਿਕ ਸਿਹਤ ’ਤੇ ਧਿਆਨ ਕੇਂਦਰਿਤ ਕਰਕੇ ਅਸੀਂ ਨਵੇਂ ਮੌਕੇ ਅਤੇ ਅੰਦਰੂਲੀ ਤਾਕਤ ਨੂੰ ਮਹਿਸੂਸ ਕਰ ਸਕਦੇ ਹਾਂ ਜੋ ਸਾਡੇ ਅੰਦਰ ਹੈ।’’

Share