ਬਿ੍ਰਟੇਨ ਦੀ ਮਹਾਰਾਣੀ ਨਾਲ ਮੁਲਾਕਾਤ ਕਰਨ ਵਾਲੇ 13ਵੇਂ ਅਮਰੀਕੀ ਰਾਸ਼ਟਰਪਤੀ ਹੋਣਗੇ ਜੋਅ ਬਾਇਡਨ

70
Share

ਲੰਡਨ, 12 ਜੂਨ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੱਖਣੀ-ਪੱਛਮੀ ਇੰਗਲੈਂਡ ਵਿਚ ਜੀ-7 ਸਮੂਹ ਦੇ ਨੇਤਾਵਾਂ ਦੇ ਸਿਖ਼ਰ ਸੰਮੇਲਨ ਦੇ ਬਾਅਦ ਐਤਵਾਰ ਨੂੰ ਸ਼ਾਹੀ ਪਰਿਵਾਰ ਦੇ ਆਵਾਸ ਵਿੰਡਸਰ ਕੈਸਲ ’ਚ ਮਹਾਰਾਣੀ ਐਲਿਜਾਬੇਥ ਦੂਜੀ ਨਾਲ ਮੁਲਾਕਾਤ ਕਰਨ ਵਾਲੇ ਹਨ। 95 ਸਾਲਾ ਮਹਾਰਾਣੀ ਨਾਲ ਮੁਲਾਕਾਤ ਕਰਨ ਵਾਲੇ ਉਹ ਅਮਰੀਕਾ ਦੇ 13ਵੇਂ ਰਾਸ਼ਟਰਪਤੀ ਹਨ।
ਵ੍ਹਾਈਟ ਹਾਊਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਬਾਇਡਨ ਨੇ 1982 ’ਚ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ, ਉਸ ਸਮੇਂ ਉਹ ਸੈਨੇਟਰ ਸਨ। ਮਹਾਰਾਣੀ ਅਤੇ ਬਾਇਡਨ ਦੀ ਮੁਲਾਕਾਤ ਤੋਂ ਪਹਿਲਾਂ ਜੀ-7 ਨੇਤਾ ਇਕ ਸਮਾਰੋਹ ਵਿਚ ਸ਼ਾਮਲ ਹੋਣਗੇ, ਜਿਸ ਵਿਚ ਮਹਾਰਾਣੀ, ਉਨ੍ਹਾਂ ਦੇ ਪੁੱਤਰ ਪਿ੍ਰੰਸ ਚਾਰਲਸ ਅਤੇ ਉਨ੍ਹਾਂ ਦੀ ਪਤਨੀ ਕੈਮਿਲਾ, ਚਾਰਲਸ ਦੇ ਪੁੱਤਰ ਪਿ੍ਰੰਸ ਵਿਲੀਅਮ ਅਤੇ ਉਨ੍ਹਾਂ ਦੀ ਪਤਨੀ ਕੈਟ ਵੀ ਮੌਜੂਦ ਰਹਿਣਗੇ।
ਮਹਾਰਾਣੀ ਨੇ ਆਪਣੇ ਕਰੀਬ 70 ਸਾਲ ਦੇ ਸ਼ਾਸਨ ਵਿਚ ਡਵਾਈਟ ਆਈਜਨਹਾਵਰ ਤੋਂ ਲੈ ਕੇ ਸਾਰੇ ਅਮਰੀਕੀ ਰਾਸ਼ਟਰਪਤੀਆਂ ਨਾਲ ਮੁਲਾਕਾਤ ਕੀਤੀ ਹੈ। ਲਿੰਡਨ ਜਾਨਸਨ ਆਪਣੇ ਕਾਰਜਕਾਲ ਵਿਚ ਬਿ੍ਰਟੇਨ ਨਹੀਂ ਆਏ, ਇਸ ਲਈ ਉਨ੍ਹਾਂ ਦੀ ਮੁਲਾਕਾਤ ਮਹਾਰਾਣੀ ਨਾਲ ਨਹੀਂ ਹੋਈ। ਮਹਾਰਾਣੀ 1951 ਵਿਚ ਵਾਸ਼ਿੰਗਟਨ ਆਈ ਸੀ, ਉਦੋਂ ਉਹ 25 ਸਾਲ ਦੀ ਸੀ।

Share