ਬਿ੍ਰਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨਾਲ ਜੁੜੀ ਨਸਲੀ ਵੀਡੀਓ ਮਾਮਲੇ ’ਚ 2 ਲੋਕਾਂ ਖ਼ਿਲਾਫ਼ ਜਾਂਚ ਸ਼ੁਰੂ

59
Share

ਲੰਡਨ, 10 ਜੂਨ (ਪੰਜਾਬ ਮੇਲ)-ਬਿ੍ਰਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ’ਤੇ ਨਿਸ਼ਾਨਾ ਵਿੰਨ੍ਹਣ ਵਾਲੀ ਇਕ ਨਸਲਵਾਦੀ ਸੋਸ਼ਲ ਮੀਡੀਆ ਵੀਡੀਓ ਦੇ ਸਬੰਧ ਵਿਚ 2 ਲੋਕਾਂ ’ਤੇ ਬੁੱਧਵਾਰ ਨੂੰ ਇਤਰਾਜ਼ਯੋਗ ਸੰਦੇਸ਼ ਭੇਜਣ ਦੇ ਮਾਮਲੇ ਵਿਚ ਜਾਂਚ ਸ਼ੁਰੂ ਕੀਤੀ ਗਈ। ਬਿ੍ਰਟੇਨ ਦੀ ਕਰਾਊਨ ਪ੍ਰੋਸੀਕਿਊਸ਼ਨ ਸਰਵਿਸ (ਸੀ.ਪੀ.ਐੱਸ.) ਨੇ ਕਿਹਾ ਕਿ 28 ਸਾਲਾ ਜੈਕ ਹੈਂਡਰਸਨ ਅਤੇ 26 ਸਾਲਾ ਰੌਬਰਟ ਕਮਿੰਗ ’ਤੇ ਇਸ ਸਾਲ ਜਨਵਰੀ ਵਿਚ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਬਣਾਈ ਗਈ ਵੀਡੀਓ ਦੇ ਬਾਰੇ ਵਿਚ ਸ਼ਿਕਾਇਤ ਹੋਣ ’ਤੇ ਮਾਮਲਾ ਦਰਜ ਕੀਤਾ ਗਿਆ ਸੀ।
ਦੋਵਾਂ ਨੂੰ 29 ਮਈ ਨੂੰ ਅਦਾਲਤ ’ਚ ਤਲਬ ਕੀਤਾ ਗਿਆ ਸੀ ਅਤੇ ਹੁਣ ਉਨ੍ਹਾਂ ਨੂੰ 29 ਜੂਨ ਨੂੰ ਇੰਗਲੈਂਡ ਦੇ ਈਸਟ ਮਿਡਲੈਂਡ ਰਿਜਨ ਵਿਚ ਨਾਟਿੰਘਮਸ਼ਾਇਰ ਦੀ ਮੈਨਸਫੀਲਡ ਮੈਜਿਸਟ੍ਰੇਟ ਅਦਾਲਤ ਵਿਚ ਪੇਸ਼ ਹੋਣਾ ਹੈ। ਅਧਿਕਾਰੀ ਜੈਨੀ ਸਮਿਥ ਨੇ ਕਿਹਾ, ‘ਗ੍ਰਹਿ ਮੰਤਰੀ ਪ੍ਰੀਤੀ ਪਟੇਲ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਵੀਡੀਓ ਬਣਾਉਣ ਅਤੇ ਜਨਵਰੀ 2021 ਵਿਚ ਸੋਸ਼ਲ ਮੀਡੀਆ ’ਤੇ ਪਾਉਣ ਦੇ ਸਬੰਧ ਵਿਚ ਸ਼ਿਕਾਇਤਾਂ ਤੋਂ ਬਾਅਦ ਸੀ.ਪੀ.ਐੱਸ. ਨੇ ਨਾਟਿੰਘਮਸ਼ਾਇਰ ਪੁਲਿਸ ਨੂੰ ਦੋਵਾਂ ਦੋਸ਼ੀਆਂ ’ਤੇ ਬੇਹੱਦ ਇਤਰਾਜ਼ਯੋਗ ਸੰਦੇਸ਼ ਭੇਜਣ ਦੇ ਦੋਸ਼ ਦਰਜ ਕਰਨ ਲਈ ਕਿਹਾ ਗਿਆ ਹੈ।’

Share