ਬਿ੍ਰਟੇਨ ’ਚ ਪਾਕਿ ਬੱਸ ਡਰਾਈਵਰ ਦੇ ਬੇਟੇ ਸਾਜਿਦ ਜਾਵਿਦ ਨਵੇਂ ਸਿਹਤ ਮੰਤਰੀ ਨਿਯੁਕਤ

99
Share

-ਬਿ੍ਰਟਿਸ਼ ਸਰਕਾਰ ’ਚ ਵਿੱਤ ਮੰਤਰੀ ਦੀ ਭੂਮਿਕਾ ਨਿਭਾ ਚੁੱਕੇ ਹਨ ਸਾਜਿਦ ਜਾਵਿਦ
ਲੰਡਨ, 29 ਜੂਨ (ਪੰਜਾਬ ਮੇਲ)- ਬਿ੍ਰਟੇਨ ਦੇ ਸਿਹਤ ਸਕੱਤਰ ਮੈਟ ਹੈਨਕਾਕ ਨੂੰ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ’ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਇਸ ਮਗਰੋਂ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਉਨ੍ਹਾਂ ਦੀ ਜਗ੍ਹਾ ਸਾਜਿਦ ਜਾਵਿਦ ਨੂੰ ਨਿਯੁਕਤ ਕੀਤਾ ਹੈ। ਸਾਲ 2010 ਤੋਂ ਬਿ੍ਰਟਿਸ਼ ਸਾਂਸਦ ਸਾਜਿਦ ਜਾਵਿਦ ਪਾਕਿਸਤਾਨ ਤੋਂ ਆਏ ਬੱਸ ਡਰਾਈਵਰ ਅਬਦੁੱਲ ਗਨੀ ਦੇ ਬੇਟੇ ਹਨ। ਇਸ ਤੋਂ ਪਹਿਲਾਂ ਉਹ ਬਿ੍ਰਟਿਸ਼ ਸਰਕਾਰ ’ਚ ਵਿੱਤ ਮੰਤਰੀ ਦੀ ਭੂਮਿਕਾ ਨਿਭਾ ਚੁੱਕੇ ਹਨ।
ਜਾਵਿਦ ਨੇ ਕੰਮ ਸੰਭਾਲਣ ਮਗਰੋਂ ਕਿਹਾ ਕਿ ਉਨ੍ਹਾਂ ਦੀ ਤਰਜੀਹ ਦੇਸ਼ ਨੂੰ ਕੋਵਿਡ-19 ਮਹਾਮਾਰੀ ਤੋਂ ਸਾਧਾਰਨ ਰੁਟੀਨ ਵਿਚ ਵਾਪਸ ਲਿਆਉਣਾ ਹੋਵੇਗਾ। ਜਾਵਿਦ ਨੇ ਆਪਣੀ ਨਵੀਂ ਜ਼ਿੰਮੇਵਾਰੀ ਬਿ੍ਰਟਿਸ਼ ਸਰਕਾਰ ਦੇ ਸਾਹਮਣੇ ਕੋਰੋਨਾ ਮਹਾਮਾਰੀ ਨੂੰ ਕੇ ਮੁੜ ਵੱਧ ਰਹੀਆਂ ਚੁਣੌਤੀਆਂ ਦੌਰਾਨ ਸੰਭਾਲੀ ਹੈ। ਦੇਸ਼ ’ਚ ਕੋਰੋਨਾਵਾਇਰਸ ਦੇ ਮਾਮਲੇ ਵੱਧ ਰਹੇ ਹਨ, ਜਦਕਿ ਹਸਪਤਾਲ ਸਿਹਤ ਸੇਵਾਵਾਂ ’ਚ ਲੋਕਾਂ ਦੀ ਵੱਧਦੀ ਕਮੀ ਦੀ ਚਿਤਾਵਨੀ ਦੇ ਰਹੇ ਹਨ ਅਤੇ ਮੌਜੂਦਾ ਸਿਹਤ ਕਰਮੀ ਮਹਾਮਾਰੀ ਖ਼ਿਲਾਫ਼ ਲੜਾਈ ’ਚ ਲਗਾਤਾਰ ਕੰਮ ਕਰਦੇ ਰਹਿਣ ਨਾਲ ਬਰਨ-ਆਊਟ ਦੇ ਸ਼ਿਕਾਰ ਹੋ ਰਹੇ ਹਨ।
ਜਾਵਿਦ ਨੇ ਕਿਹਾ ਕਿ ਅਸੀਂ ਹਾਲੇ ਵੀ ਮਹਾਮਾਰੀ ਦੇ ਦੌਰ ’ਚ ਹਾਂ ਅਤੇ ਜਿੰਨੀ ਜਲਦੀ ਹੋ ਸਕੇ, ਮੈਂ ਇਸ ਦਾ ਅੰਤ ਦੇਖਣਾ ਚਾਹੁੰਦਾ ਹਾਂ। ਜਾਹਿਦ ਮੁਤਾਬਕ, ਮੇਰੀ ਸਭ ਤੋਂ ਮੁੱਢਲੀ ਤਰਜੀਹ ਇਹ ਦੇਖਣਾ ਹੋਵੇਗਾ ਕਿ ਅਸੀਂ ਜਿੰਨਾ ਜਲਦੀ ਹੋ ਸਕੇ, ਹੋਰ ਤੇਜ਼ੀ ਨਾਲ ਸਾਧਾਰਨ ਜੀਵਨ ’ਚ ਪਰਤ ਆਈਏ।

Share