ਬਿ੍ਰਟੇਨ ’ਚ ਕੋਰੋਨਾ ਦੇ ਨਵੇਂ ਪ੍ਰਕੋਪ ਕਾਰਨ ਸਖ਼ਤ ਪਾਬੰਦੀਆਂ ਲਾਗੂ

544
Share

ਲੰਡਨ, 27 ਦਸੰਬਰ (ਪੰਜਾਬ ਮੇਲ)- ਬਿ੍ਰਟੇਨ ਵਿਚ ਕੋਰੋਨਾ ਵਾਇਰਸ ਦੇ ਨਵੇਂ ਬਦਲਵੇਂ ਰੂਪ ਕਾਰਨ ਫੈਲੀ ਦਹਿਸ਼ਤ ਵਿਚਕਾਰ ਸਕਾਟਲੈਂਡ ਅਤੇ ਉੱਤਰੀ ਆਇਰਲੈਂਡ ਦੇ ਨਾਲ ਯੂ. ਕੇ. ਵਿਚ ਵਾਇਰਸ ਦੇ ਨਵੇਂ ਪ੍ਰਕੋਪ ਨੂੰ ਰੋਕਣ ਦੀ ਕੋਸ਼ਿਸ਼ ਲਈ ਨਵੀਆਂ ਕੋਰੋਨਾ ਵਾਇਰਸ ਪਾਬੰਦੀਆਂ ਲਾ ਦਿੱਤੀਆਂ ਗਈਆਂ ਹਨ।
ਵੇਲਜ਼ ਵਿਚ ਕਿ੍ਰਸਮਸ ਦੇ ਦਿਨ ਦਿੱਤੀ ਗਈ ਢਿੱਲ ਵਾਪਸ ਲੈ ਲਈ ਗਈ। ਬਿ੍ਰਟੇਨ ਦੀ ਆਬਾਦੀ ਦੇ ਲਗਭਗ 43 ਫ਼ੀਸਦੀ ਯਾਨੀ 2.4 ਕਰੋੜ ਲੋਕ ਹੁਣ ਕੋਰੋਨਾਵਾਇਰਸ ਦੀਆਂ ਸਖ਼ਤ ਪਾਬੰਦੀਆਂ ਵਿਚ ਹਨ। ਇਕ-ਦੂਜੇ ਦੇ ਘਰਾਂ ਵਿਚ ਜਾਣ ਦੀ ਇਜਾਜ਼ਤ ਨਹੀਂ ਹੈ।
ਇਸ ਤੋਂ ਇਲਾਵਾ ਸਿਰਫ਼ ਬਹੁਤ ਜ਼ਰੂਰੀ ਹੋਣ ’ਤੇ ਹੀ ਯਾਤਰਾ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਜਿੰਮ, ਪੂਲ, ਹੇਅਰ ਡ੍ਰੈਸਰ ਅਤੇ ਗੈਰ-ਮਹੱਤਵਪੂਰਣ ਚੀਜ਼ਾਂ ਵੇਚਣ ਵਾਲੇ ਸਟੋਰਾਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਪਿਛਲੇ 24 ਘੰਟਿਆਂ ’ਚ ਕੋਵਿਡ-19 ਕਾਰਨ ਇੱਥੇ 570 ਹੋਰ ਮੌਤਾਂ ਹੋਈਆਂ ਹਨ, ਜਿਸ ਨਾਲ ਕੁੱਲ ਮੌਤਾਂ ਦੀ ਗਿਣਤੀ 70,195 ਹੋ ਗਈ ਹੈ। ਕਿ੍ਰਸਮਸ ਵਾਲੇ ਦਿਨ 32,700 ਤੋਂ ਵੱਧ ਕੋਰੋਨਾ ਵਾਇਰਸ ਨਾਲ ਸੰਕ੍ਰਮਿਤਾਂ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ।
ਗੌਰਤਲਬ ਹੈ ਕਿ ਕੋਰੋਨਾਵਾਇਰਸ ਦਾ ਪ੍ਰਕੋਪ ਵਧਣ ਕਾਰਨ ਰੋਜ਼ੀ-ਰੋਟੀ ਕਮਾਉਣ ਲਈ ਗਏ ਵਿਦੇਸ਼ੀ ਕਾਮਿਆਂ ਲਈ ਜ਼ਿਆਦਾ ਮੁਸ਼ਕਲ ਹੋ ਰਹੀ ਹੈ। ਬਿ੍ਰਟੇਨ ’ਚ ਕੋਰੋਨਾਵਾਇਰਸ ਦਾ ਸਟ੍ਰੇਨ ਮਿਲਣ ਪਿੱਛੋਂ ਕਈ ਮੁਲਕਾਂ ਨੇ ਯਾਤਰਾ ਪਾਬੰਦੀਆਂ ਨੂੰ ਲਾਗੂ ਕਰ ਦਿੱਤਾ ਹੈ। ਕੁਝ ਮੁਲਕਾਂ ਨੇ ਬਿ੍ਰਟੇਨ ਲਈ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ ਅਤੇ ਕੁਝ ਨੇ ਯੂ.ਕੇ. ਤੋਂ ਆਉਣ ਵਾਲੇ ਮੁਸਾਫ਼ਰਾਂ ਲਈ ਯਾਤਰਾ ਤੋਂ 72 ਘੰਟੇ ਦੇ ਅੰਦਰ-ਅੰਦਰ ਕੋਰੋਨਾ ਨੈਗੇਟਿਵ ਰਿਪੋਰਟ ਲੈ ਕੇ ਆਉਣ ਨੂੰ ਕਿਹਾ ਹੈ। ਜਾਪਾਨ ਅਤੇ ਸਪੇਨ ਵਿਚ ਵੀ ਨਵੇਂ ਕੋਰੋਨਾ ਵਾਇਰਸ ਸਟ੍ਰੇਨ ਦੇ ਤਾਜ਼ਾ ਮਾਮਲੇ ਸਾਹਮਣੇ ਆਏ ਹਨ, ਇਹ ਲੋਕ ਯੂ. ਕੇ. ਤੋਂ ਹੀ ਹਾਲ ਹੀ ਵਿਚ ਉੱਥੇ ਪਹੁੰਚੇ ਸਨ।

Share