ਬਿ੍ਰਟੇਨ ’ਚ ਅਮਰੀਕਾ ਦੀ ਤਰਜ਼ ’ਤੇ ਡਿਜੀਟਲ ਵੀਜ਼ਾ ਪ੍ਰਣਾਲੀ ਦੀ ਹੋਵੇਗੀ ਸ਼ੁਰੂਆਤ

100
Share

-ਸਰਹੱਦਾਂ ’ਚ ਆਉਣ ਵਾਲੇ ਅਤੇ ਇਥੋਂ ਜਾਣ ਵਾਲੇ ਪ੍ਰਵਾਸੀਆਂ ਦੀ ਹੋ ਸਕੇਗੀ ਸਹੀ ਗਿਣਤੀ
ਲੰਡਨ, 24 ਮਈ (ਪੰਜਾਬ ਮੇਲ)- ਬਿ੍ਰਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਅਮਰੀਕਾ ਦੀ ਤਰ੍ਹਾਂ ਦੇਸ਼ ’ਚ ਡਿਜੀਟਲ ਵੀਜ਼ਾ ਪ੍ਰਣਾਲੀ ਦਾ ਉਦਘਾਟਨ ਕਰੇਗੀ, ਜਿਸ ਨਾਲ ਦੇਸ਼ ਦੀਆਂ ਸਰਹੱਦਾਂ ’ਚ ਆਉਣ ਵਾਲੇ ਅਤੇ ਇਥੋਂ ਜਾਣ ਵਾਲੇ ਪ੍ਰਵਾਸੀਆਂ ਦੀ ਸਹੀ ਗਿਣਤੀ ਹੋ ਸਕੇਗੀ। ਬਿ੍ਰਟਿਸ਼ ਮੀਡੀਆ ਨੇ ਐਤਵਾਰ ਨੂੰ ਇਹ ਖਬਰ ਦਿੱਤੀ। ਭਾਰਤੀ ਮੂਲ ਦੀ ਸੀਨੀਅਰ ਕੈਬਨਿਟ ਮੰਤਰੀ ਬਿ੍ਰਟਿਸ਼ ਇਮੀਗ੍ਰੇਸ਼ਨ ਨੀਤੀ ’ਚ ਸੋਮਵਾਰ ਨੂੰ ‘ਵਪਾਰਕ ਬਦਲਾਅ’ ਕਰਨ ਵਾਲੀ ਹੈ, ਜਿਸ ਨਾਲ ਦੇਸ਼ ’ਚ ਆਉਣ ਵਾਲਿਆਂ ਲਈ ‘ਸੁਚਾਰੂ’ ਵਿਵਸਥਾ ਬਣ ਸਕੇ।
ਬ੍ਰੈਗਜ਼ੀਟ ਤੋਂ ਬਾਅਦ ਹੋਣ ਵਾਲੇ ਬਦਲਾਵਾਂ ’ਚ ਸਰਹੱਦ ਦਾ ਡਿਜੀਟਲ ਤਰੀਕੇ ਨਾਲ ਪ੍ਰਬੰਧ ਵੀ ਸ਼ਾਮਲ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਕਾਰੋਬਾਰ ਦੀ ਆਵਾਜਾਈ ਆਸਾਨ ਹੋਵੇਗੀ ਅਤੇ ਪਹਿਲੀ ਵਾਰ ਬਿ੍ਰਟੇਨ ਆਉਣ ਵਾਲੇ ਅਤੇ ਇਥੋਂ ਜਾਣ ਵਾਲਿਆਂ ਦੀ ਸਹੀ ਗਿਣਤੀ ਹੋਵੇਗੀ। ‘ਆਵਜਰਵਰ’ ਨੇ ਪਟੇਲ ਦੇ ਹਵਾਲੇ ਨਾਲ ਲਿਖਿਆ ਕਿ ਸਾਡੀ ਪੂਰੀ ਡਿਜੀਟਲ ਸਰਹੱਦ ਦੇਸ਼ ’ਚ ਆਉਣ ਅਤੇ ਜਾਣ ਵਾਲਿਆਂ ਦੀ ਗਿਣਤੀ ਕਰਨ ਦੀ ਸਮਰਥਨ ਦੇਵੇਗੀ, ਬਿ੍ਰਟੇਨ ਕੌਣ ਆ ਰਿਹਾ ਹੈ, ਇਸ ’ਤੇ ਕੰਟਰੋਲ ਹੋਵੇਗਾ। ਬਿ੍ਰਟੇਨ ਦੇ ਗ੍ਰਹਿ ਮੰਤਰਾਲਾ ਨੂੰ ਉਮੀਦ ਹੈ ਕਿ ਸਾਲ 2025 ਤੱਕ ਬਿ੍ਰਟੇਨ ’ਚ ਦਾਖਲਾ ਪ੍ਰਕਿਰਿਆ ਪੂਰੀ ਤਰ੍ਹਾਂ ਡਿਜੀਟਲ ਹੋਵੇਗਾ।

Share