ਬਿ੍ਰਟੇਨ ਅਦਾਲਤ ਵੱਲੋਂ ਭਾਰਤੀ ਮੂਲ ਦਾ ਵਿਦਿਆਰਥੀ ਛੇੜਖਾਨੀ ਦੇ ਦੋਸ਼ਾਂ ’ਚ ਯੂਨੀਵਰਸਿਟੀ ’ਚੋਂ ਮੁਅੱਤਲ ਕਰਨ ਦੀ ਸਜ਼ਾ

1297
Share

ਲੰਡਨ, 16 ਦਸੰਬਰ (ਪੰਜਾਬ ਮੇਲ)- ਬਿ੍ਰਟੇਨ ਦੀ ਇਕ ਅਦਾਲਤ ਨੇ ਭਾਰਤੀ ਮੂਲ ਦੇ 22 ਸਾਲਾ ਵਿਦਿਆਰਥੀ ਨੂੰ ਨਰਸਿੰਗ ਦੀ ਵਿਦਿਆਰਥਣ ਨਾਲ ਛੇੜਛਾੜ ਕਰਨ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਮੁਅੱਤਲ ਕਰਨ ਦੀ ਸਜ਼ਾ ਸੁਣਾਈ ਹੈ ਅਤੇ ਉਸ ਨੂੰ ਯੂਨੀਵਰਸਿਟੀ ਤੋਂ ਕੱਢੇ ਜਾਣ ਤੋਂ ਬਾਅਦ ਹਾਂਗਕਾਂਗ ਜਾਣਾ ਪਵੇਗਾ। ਆਕਸਫੋਰਡ ਬਰੂਕਸ ਯੂਨੀਵਰਸਿਟੀ ਦੀ ਵਿਦਿਆਰਥਣ ਨੂੰ ਧਮਕੀ ਦੇਣ ਵਾਲੇ ਸਾਹਿਲ ਭਵਨਾਨੀ ਨੂੰ ਚਾਰ ਮਹੀਨੇ ਦੀ ਕੈਦ, ਦੋ ਸਾਲ ਦੀ ਮੁਅੱਤਲੀ ਅਤੇ ਪੰਜ ਸਾਲ ਦੀ ਪਾਬੰਦੀ ਦੀ ਸਜ਼ਾ ਸੁਣਾਈ ਗਈ ਹੈ।¿;
ਜੱਜ ਨਿਗੇਲ ਡੇਲੀ ਨੇ ਆਕਸਫੋਰਡ ਕਰਾਊਨ ਕੋਰਟ ’ਚ ਫੈਸਲਾ ਸੁਣਾਇਆ ਕਿ ਭਵਨਾਨੀ ਆਪਣੇ ਪਿਤਾ ਨਾਲ ਹਾਂਗਕਾਂਗ ਪਰਤ ਜਾਵੇਗਾ। ਭਵਨਾਨੀ ਨੂੰ ਪਿਛਲੇ ਮਹੀਨੇ ਸਜ਼ਾ ਸੁਣਾਈ ਜਾਣੀ ਸੀ ਪਰ ਅਦਾਲਤ ਨੇ ਪਾਇਆ ਕਿ ਯੂਨੀਵਰਸਿਟੀ ਵੱਲੋਂ ਇਹ ਫੈਸਲਾ ਕਰਨ ’ਚ 6 ਹਫ਼ਤੇ ਲੱਗ ਸਕਦੇ ਹਨ ਕਿ ਕੀ ਇੰਜੀਨੀਅਰਿੰਗ ਵਿਦਿਆਰਥੀ ਨੂੰ ਉਸ ਦੇ ਕੋਰਸ ਤੋਂ ਬਾਹਰ ਕਰ ਦਿੱਤਾ ਜਾਵੇ ਜਾਂ ਨਹੀਂ, ਜਿਸ ਕਰਕੇ ਮਾਮਲੇ ਦੀ ਸੁਣਵਾਈ ਜਨਵਰੀ 2022 ਤੱਕ ਮੁਲਤਵੀ ਕਰ ਦਿੱਤੀ ਗਈ ਸੀ।

Share