ਬਿ੍ਰਟਿਸ਼ ਪੀ.ਐੱਮ. ਬੋਰਿਸ ਜਾਨਸਨ ਅਗਲੇ ਸਾਲ ਕਰਨਗੇ ਤੀਜਾ ਵਿਆਹ!

422
Share

ਲੰਡਨ, 25 ਮਈ (ਪੰਜਾਬ ਮੇਲ)- ਬਿ੍ਰਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਗਲੇ ਸਾਲ ਗਰਮੀਆਂ ਦੇ ਮੌਸਮ ’ਚ ਆਪਣੀ ਮੰਗੇਤਰ ਕੈਰੀ ਸਾਇਮੰਡਸ ਨਾਲ ਵਿਆਹ ਰਚਾਉਣਗੇ। ਰਿਪੋਰਟ ਮੁਤਾਬਕ ਜਾਨਸਨ ਅਤੇ ਸਾਇਮੰਡਸ 30 ਜੁਲਾਈ, 2022 ਨੂੰ ਵਿਆਹ ਕਰਨਗੇ। ਦੋਹਾਂ ਨੇ ਆਪਣੀ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਵਿਆਹ ਦਾ ਸੱਦਾ ਭੇਜ ਦਿੱਤਾ ਹੈ। ਭਾਵੇਂਕਿ ਹਾਲੇ ਵਿਆਹ ਵਾਲੀ ਜਗ੍ਹਾ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।
ਫਰਵਰੀ 2020 ’ਚ ਜਾਨਸਨ ਅਤੇ ਉਨ੍ਹਾਂ ਦੀ ਪ੍ਰੇਮਿਕਾ ਕੈਰੀ ਸਾਇਮੰਡਸ ਨੇ ਕੁੜਮਾਈ ਕੀਤੀ ਸੀ। ਦੋਹਾਂ ਨੇ ਕਿਹਾ ਸੀ ਕਿ ਉਹ ਜਲਦ ਹੀ ਵਿਆਹ ਕਰਨਗੇ। ਬੋਰਿਸ ਜਾਨਸਨ ਦੀ ਉਮਰ 56 ਸਾਲ ਹੈ, ਜਦਕਿ ਉਨ੍ਹਾਂ ਦੀ ਮੰਗੇਤਰ ਦੀ ਉਮਰ 33 ਸਾਲ ਹੈ। 2019 ’ਚ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਤੋਂ ਜਾਨਸਨ ਅਤੇ ਸਾਇਮੰਡਸ ਡਾਊਨਿੰਗ ਸਟ੍ਰੀਟ ‘ਚ ਇਕੱਠੇ ਰਹਿ ਰਹੇ ਹਨ। ਦੋਹਾਂ ਦਾ ਇਕ ਬੇਟਾ ਵੀ ਹੈ, ਜਿਸ ਦਾ ਨਾਮ ਬਿਲਫ੍ਰੇਡ ਲੌਰੀ ਨਿਕੋਲਸ ਜਾਨਸਨ ਹੈ। ਪਿਛਲੇ ਸਾਲ ਹੀ ਸਾਇਮੰਡਸ ਨੇ ਬਿਲਫ੍ਰੇਡ ਨੂੰ ਜਨਮ ਦਿੱਤਾ ਸੀ।¿;
ਜਾਨਸਨ ਆਪਣੀ ਸ਼ਖਸੀਅਤ ਲਈ ਜਾਣੇ ਜਾਂਦੇ ਹਨ। ਜਾਨਸਨ ਦਾ ਪਹਿਲਾ ਵਿਆਹ ਮਾਰਿਨਾ ਵ੍ਹੀਲਰ ਨਾਲ ਹੋਇਆ ਸੀ। ਵਿਆਹ ਦੇ 25 ਸਾਲ ਬਾਅਦ ਸਤੰਬਰ 2018 ’ਚ ਜਾਨਸਨ ਅਤੇ ਮਾਰਿਨਾ ਨੇ ਤਲਾਕ ਦੀ ਘੋਸ਼ਣਾ ਕੀਤੀ। ਕਿਹਾ ਜਾਂਦਾ ਹੈ ਕਿ ਬੋਰਿਸ ਜਾਨਸਨ ਦਾ 5ਵਾਂ ਬੱਚਾ ਵੀ ਹੈ, ਜਿਸ ਦਾ ਨਾਮ ਸਟੇਫਨੀ ਮੈਕਇਨਟ੍ਰੇ ਹੈ। ਸਟੇਫਨੀ ਦੀ ਮਾਂ ਬੋਰਿਸ ਜਾਨਸਨ ਦੀ ਸਲਾਹਕਾਰ ਸੀ।

Share