ਬਿ੍ਰਟਿਸ਼ ਕੋਲੰਬੀਆ ਦੇ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

578
Share

ਐਬਟਸਫੋਰਡ, 12 ਅਗਸਤ (ਪੰਜਾਬ ਮੇਲ)-ਬਿ੍ਰਟਿਸ਼ ਕੋਲੰਬੀਆ ਦੇ ਸ਼ਹਿਰ ਡੈਲਟਾ ਨਿਵਾਸੀ 23 ਸਾਲਾ ਭਾਰਤੀ ਨੌਜਵਾਨ ਕਿ੍ਰਸਟਫਰ ਸਿੰਘ ਦੀ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਜਾਂਚ ਏਜੰਸੀ ਇੰਟੇਗਰੇਟਿਡ ਹੋਮੋਸਾਈਡ ਇਨਵੈਸਟੀਗੇਸ਼ਨ ਟੀਮ ਦੇ ਬੁਲਾਰੇ ਸਾਰਜੈਂਟ ਡੇਵਿਡ ਲੀ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰਿਚਮੰਡ ਦੀ ਕੈਂਬੀ ਰੋਡ ’ਤੇ 8 ਨੰਬਰ ਰੋਡ ’ਤੇ ਖੱਡ ਵਿਚ ਵਿਅਕਤੀ ਦੀ ਲਾਸ਼ ਪਈ ਹੈ। ਪੁਲਿਸ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਜਦੋਂ ਦੇਖਿਆ, ਤਾਂ ਇਹ ਲਾਸ਼ ਕਿ੍ਰਸਟਫਰ ਸਿੰਘ ਦੀ ਸੀ, ਜਿਸ ਨੂੰ ਗੋਲੀਆਂ ਮਾਰੀਆਂ ਗਈਆਂ ਸਨ। ਸਾਰਜੈਂਟ ਡੇਵਿਡ ਲੀ ਨੇ ਦੱਸਿਆ ਕਿ ਪੁਲਿਸ ਕਿ੍ਰਸਟਫਰ ਸਿੰਘ ਨੂੰ ਪਹਿਲਾਂ ਤੋਂ ਹੀ ਜਾਣਦੀ ਸੀ। ਇਹ ਮਿੱਥ ਕੇ ਕੀਤਾ ਗਿਆ ਕਤਲ ਹੈ ਤੇ ਲੋਅਰਮੇਨਲੈਂਡ ’ਚ ਚੱਲ ਰਹੀ ਆਪਸੀ ਖਹਿਬਾਜ਼ੀ ਗੈਂਗਵਾਰ ਦਾ ਸਿੱਟਾ ਹੈ ਪਰ ਕਿ੍ਰਸਟਫਰ ਸਿੰਘ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਸੀ।

Share