ਬਿ੍ਰਟਿਸ਼ ਕੋਲੰਬੀਆ ’ਚ 2 ਸਕੇ ਪੰਜਾਬੀ ਭਰਾਵਾਂ ਦਾ ਕਤਲ

116
Share

ਵਿਕਟੋਰੀਆ, 25 ਮਾਰਚ (ਪੰਜਾਬ ਮੇਲ)-ਬਿ੍ਰਟਿਸ਼ ਕੋਲੰਬੀਆ ਦੇ ਰਿਚਮੰਡ ਵਾਸੀ ਦੋ ਸਕੇ ਭਰਾਵਾਂ ਦਾ ਕਤਲ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਦੀ ਪਛਾਣ 25 ਸਾਲਾ ਚੇਤਨ ਢੀਂਡਸਾ ਤੇ 23 ਸਾਲਾ ਜੋਬਨ ਢੀਂਡਸਾ ਵਜੋਂ ਹੋਈ ਹੈ, ਜਿਨ੍ਹਾਂ ਦੀਆਂ ਸੜੀਆਂ ਲਾਸ਼ਾਂ ਇਕ ਅੱਗ ਨਾਲ ਸੜੇ ਹੋਏ ਘਰ ’ਚੋਂ ਮਿਲੀਆਂ ਸਨ। ਇਸ ਘਟਨਾ ਨੂੰ ਲੋਅਰ ਮੇਨਲੈਂਡ ’ਚ ਚੱਲ ਰਹੀ ਗੈਂਗ ਹਿੰਸਾ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਆਰ.ਸੀ.ਐੱਮ.ਪੀ. ਦੇ ਮੁਤਾਬਕ ਇਹ ਕਤਲ ਲੋਅਰ ਮੇਨਲੈਂਡ ’ਚ ਚੱਲ ਰਹੀ ਗੈਂਗ ਹਿੰਸਾ ਨਾਲ ਸਬੰਧਤ ਹੈ। ਆਰ.ਸੀ.ਐੱਮ.ਪੀ. ਨੇ ਇਹ ਗੱਲ ਵੀ ਆਖੀ ਹੈ ਕਿ ਉਹ ਇਨ੍ਹਾਂ ਨੌਜਵਾਨਾਂ ਨੂੰ ਪਹਿਲਾਂ ਤੋਂ ਹੀ ਜਾਣਦੀ ਸੀ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਡਰੱਗ ਤੇ ਗੈਂਗ ਹਿੰਸਾ ਨਾਲ ਬਿ੍ਰਟਿਸ਼ ਕੋਲੰਬੀਆ ਦਾ ਪੰਜਾਬੀ ਭਾਈਚਾਰਾ ਲੰਮੇ ਸਮੇਂ ਤੋਂ ਪੀੜਤ ਰਿਹਾ ਹੈ ਅਤੇ ਵੱਡੀ ਗਿਣਤੀ ਵਿਚ ਪੰਜਾਬੀ ਨੌਜਵਾਨ ਗੈਂਗ ਹਿੰਸਾ ਵਿਚ ਇਥੇ ਮਾਰੇ ਜਾ ਚੁੱਕੇ ਹਨ।

Share