ਬਿ੍ਰਟਿਸ਼ ਕੋਲੰਬੀਆ ’ਚ ਪੰਜਾਬੀ ਵਕੀਲ ਨੇ ਅਦਾਲਤ ’ਚ ਇੰਮੀਗ੍ਰੇਸ਼ਨ ਧੋਖਾਧੜੀ ਦਾ ਗੁਨਾਹ ਸਵਿਕਾਰਿਆ

100
Share

ਐਬਟਸਫੋਰਡ, 15 ਜੂਨ (ਪੰਜਾਬ ਮੇਲ)- ਬਿ੍ਰਟਿਸ਼ ਕੋਲੰਬੀਆ ਸੂਬੇ ’ਚ ਇੰਮੀਗ੍ਰੇਸ਼ਨ ਧੋਖਾਧੜੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਡੈਲਟਾ ਦੇ 61 ਸਾਲਾ ਪੰਜਾਬੀ ਵਕੀਲ ਬਲਰਾਜ ਸਿੰਘ ਭੱਟੀ ਨੇ ਅਦਾਲਤ ’ਚ ਆਪਣਾ ਗੁਨਾਹ ਸਵੀਕਾਰ ਕਰ ਲਿਆ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਬਲਰਾਜ ਸਿੰਘ ਭੱਟੀ ਤੇ ਵੈਨਕੂਵਰ ਦੇ 52 ਸਾਲਾ ਸੋਫੀਅਨ ਡਾਹਕ ਨੂੰ ਬੀਤੇ ਸਾਲ 1 ਅਕਤੂਬਰ ਨੂੰ ਗਿ੍ਰਫ਼ਤਾਰ ਕੀਤਾ ਸੀ। ਬਲਰਾਜ ਸਿੰਘ ਭੱਟੀ ’ਤੇ ਇੰਮੀਗ੍ਰੇਸ਼ਨ ਧੋਖਾਧੜੀ, ਗ਼ਲਤ ਜਾਣਕਾਰੀ ਤੇ ਨਕਲੀ ਦਸਤਾਵੇਜ਼ਾਂ ਸਮੇਤ 8 ਚਾਰਜ ਲਾਏ ਗਏ ਸਨ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਅਨੁਸਾਰ ਬਲਰਾਜ ਸਿੰਘ ਤੇ ਸੋਫੀਅਨ ਡਾਹਕ ਨੇ ਫਰਵਰੀ 2002 ਤੋਂ ਮਾਰਚ 2014 ਤੱਕ ਕੈਨੇਡਾ ਆਏ ਕਈ ਵਿਦੇਸ਼ੀਆਂ ਨੂੰ ਰਫ਼ਿਊਜ਼ੀ ਦੱਸ ਕੇ ਇੰਮੀਗ੍ਰੇਸ਼ਨ ਤੇ ਰਫ਼ਿਊਜ਼ੀ ਬੋਰਡ ਨੂੰ ਗ਼ਲਤ ਜਾਣਕਾਰੀ ਦਿੱਤੀ ਸੀ। ਉਹ ਵਿਦੇਸ਼ੀ ਵਿਅਕਤੀ ਅਸਲ ’ਚ ਰਫ਼ਿਊਜ਼ੀ ਨਹੀਂ ਸਨ। ਏਜੰਸੀ ਨੇ 2012 ’ਚ ਇਨ੍ਹਾਂ ਖ਼ਿਲਾਫ਼ ਜਾਂਚ ਸ਼ੁਰੂ ਕੀਤੀ ਸੀ ਤੇ 8 ਸਾਲ ਬਾਅਦ 1 ਅਕਤੂਬਰ, 2020 ਨੂੰ ਇਨ੍ਹਾਂ ਦੀ ਗਿ੍ਰਫ਼ਤਾਰੀ ਹੋ ਸਕੀ। ਅਦਾਲਤ ਨੇ ਵਕੀਲ ਬਲਰਾਜ ਸਿੰਘ ਭੱਟੀ ਨੂੰ ਸਜ਼ਾ ਸੁਣਾਉਣ ਦੀ ਤਾਰੀਕ ਅਜੇ ਮੁਕਰਰ ਨਹੀਂ ਕੀਤੀ।

Share