ਬਿ੍ਰਟਿਸ਼ ਕੋਲੰਬੀਆ ’ਚ ਕੈਨੇਡੀਅਨ ਬਾਰਡਰ ਅਧਿਕਾਰੀਆਂ ਵੱਲੋਂ ਹਜ਼ਾਰ ਕਿਲੋਗ੍ਰਾਮ ਅਫੀਮ ਬਰਾਮਦ

564
Share

-2 ਕੰਟੇਨਰਾਂ ’ਚ ਲੁਕੋ ਕੇ ਲਿਆਂਦੀ ਜਾ ਰਹੀ ਸੀ ਅਫੀਮ: 5 ਗਿ੍ਰਫ਼ਤਾਰ
ਵੈਨਕੂਵਰ, 30 ਮਾਰਚ (ਰਾਜ ਗੋਗਨਾ/ਪੰਜਾਬ ਮੇਲ)- ਕੈਨੇਡੀਅਨ ਬਾਰਡਰ ਅਧਿਕਾਰੀਆਂ (ਸੀ.ਬੀ.ਐੱਸ.ਏ.) ਨੇ ਬਿ੍ਰਟਿਸ਼ ਕੋਲੰਬੀਆ ਵਿਖੇ ਸਮੁੰਦਰ ਰਸਤੇ ਰਾਹੀਂ ਕੰਟੇਨਰਾਂ ’ਚ ਲੁਕੋ ਕੇ ਲਿਆਂਦੀ ਜਾ ਰਹੀ 1000 ਕਿਲੋਗ੍ਰਾਮ ਅਫੀਮ ਬਰਾਮਦ ਕੀਤੀ ਹੈ। ਇਸ ਦਾ ਬਾਜ਼ਾਰ ਮੁੱਲ 10 ਮਿਲੀਅਨ ਡਾਲਰ ਬਣਦਾ ਹੈ।
ਸੀ.ਬੀ.ਐੱਸ.ਏ. ਦੀ ਮੈਟਰੋ ਵੈਨਕੂਵਰ ਸਮੁੰਦਰੀ ਆਪ੍ਰੇਸ਼ਨ ਯੂਨਿਟ ਨੇ ਦੋ ਕੰਟੇਨਰਾਂ ਦੀ ਜਾਂਚ ਦੌਰਾਨ 1000 ਕਿਲੋਗ੍ਰਾਮ ਅਫੀਮ ਜ਼ਬਤ ਕੀਤੀ ਹੈ। ਇਸ ਮਾਮਲੇ ਵਿਚ ਪੁਲਿਸ ਨੇ 5 ਵਿਅਕਤੀਆਂ ਨੂੰ ਗਿ੍ਰਫ਼ਤਾਰ ਕਰ ਲਿਆ ਹੈ, ਜਿਨ੍ਹਾਂ ਵਿਚ 1 ਵਿਅਕਤੀ ਬਿ੍ਰਟਿਸ਼ ਕੋਲੰਬੀਆ ਦਾ ਅਤੇ 4 ਓਨਟਾਰੀਓ ਦੇ ਰਹਿਣ ਵਾਲੇ ਹਨ। ਜਦੋਂਕਿ 6ਵਾਂ ਵਿਅਕਤੀ ਮੌਕੇ ਤੋਂ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ ਹੈ। ਇਨ੍ਹਾਂ ਦੋਸ਼ੀਆ ’ਤੇ ਹਾਲੇ ਤੱਕ ਕੋਈ ਚਾਰਜ ਨਹੀਂ ਲਾਏ ਗਏ ਹਨ ਅਤੇ ਆਰ.ਸੀ.ਐਮ.ਪੀ. ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

Share