ਬਿ੍ਰਟਿਸ਼ ਕੋਲੰਬੀਆ ’ਚ ਉੱਘੀ ਪੰਜਾਬਣ ਵਕੀਲ ਹਰਿੰਦਰ ਕੌਰ ਪੁਰੇਵਾਲ ਪ੍ਰੋਵਿੰਸ਼ਲ ਕੋਰਟ ਦੀ ਜੱਜ ਨਿਯੁਕਤ

183
Share

ਐਬਟਸਫੋਰਡ, 21 ਜਨਵਰੀ (ਪੰਜਾਬ ਮੇਲ)-ਬਿ੍ਰਟਿਸ਼ ਕੋਲੰਬੀਆ ਸੂਬੇ ਦੀ ਸਰਕਾਰ ਨੇ ਉੱਘੀ ਪੰਜਾਬਣ ਵਕੀਲ ਹਰਿੰਦਰ ਕੌਰ ਨੀਨਾ ਪੁਰੇਵਾਲ ਨੂੰ ਪ੍ਰੋਵਿੰਸ਼ਲ ਕੋਰਟ ਦਾ ਜੱਜ ਨਿਯੁਕਤ ਕੀਤਾ ਹੈ, ਜੋ ਸਮੁੱਚੇ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਨੀਨਾ ਪੁਰੇਵਾਲ ਨੇ ਯੂਨੀਵਰਸਿਟੀ ਆਫ਼ ਵਿਕਟੋਰੀਆ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ। ਫਿਰ ਉਸ ਨੇ ਆਕਸਫੋਰਡ ਯੂਨੀਵਰਸਿਟੀ ਤੋਂ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਾਨੂੰਨ ਦੀ ਡਿਗਰੀ ਪ੍ਰਾਪਤ ਕੀਤੀ। 2006 ਵਿਚ ਉਸ ਨੇ ਵਕਾਲਤ ਕਰਨੀ ਸ਼ੁਰੂ ਕੀਤੀ। ਟੈਰਸ ਅਤੇ ਸਮਿਦਰਜ਼ ਸ਼ਹਿਰਾਂ ਵਿਖੇ ਉਸ ਨੇ ਕਰਾਊਨ ਕਾਊਂਸਿਲ ਵਜੋਂ ਸੇਵਾਵਾਂ ਨਿਭਾਈਆਂ। ਬਿ੍ਰਟਿਸ਼ ਕੋਲੰਬੀਆ ਦੇ ਅਟਾਰਨੀ ਜਨਰਲ ਡੇਵਿਡ ਈ.ਬੀ. ਨੇ ਨੀਨਾ ਪੁਰੇਵਾਲ ਨੂੰ ਕੁਈਨਜ਼ ਕੌਂਸਲ 2020 ਦਾ ਖਿਤਾਬ ਦੇ ਕੇ ਨਿਵਾਜਿਆ ਸੀ। ਨੀਨਾ ਪੁਰੇਵਾਲ ਕਾਲਜ ਆਫ਼ ਫਜੀਅਨਜ਼ ਐਂਡ ਸਰਜਨਜ਼ ਆਫ਼ ਬਿ੍ਰਟਿਸ਼ ਕੋਲੰਬੀਆ ਦੀ ਵੀ ਬੋਰਡ ਮੈਂਬਰ ਹੈ।

Share