ਬਿਹਾਰ ਵਿੱਚ ਅਸਮਾਨੀਂ ਬਿਜਲੀ ਡਿੱਗਣ ਕਾਰਨ 83 ਮੌਤਾਂ

700
Share

ਨਵੀਂ ਦਿੱਲੀ, 26 ਜੂਨ (ਪੰਜਾਬ ਮੇਲ)- ਬਿਹਾਰ ਵਿੱਚ ਆਏ ਤੂਫ਼ਾਨ ਨੇ ਬੀਤੇ ਦੋ ਦਿਨਾਂ ਵਿੱਚ 83 ਜਾਨਾਂ ਲੈ ਲਈਆਂ ਅਤੇ ਕਈ ਵਿਅਕਤੀ ਜ਼ਖ਼ਮੀ ਹੋੲੇ ਹਨ। ਸੂਬੇ ਦੇ ਆਫ਼ਤ ਪ੍ਰਬੰਧਨ ਵਿਭਾਗ ਵਲੋਂ ਜਾਰੀ ਬਿਅਾਨ ਅਨੁਸਾਰ ਸੂਬੇ ਦੇ 23 ਜ਼ਿਲ੍ਹਿਆਂ ਵਿੱਚ ਮੀਂਹ-ਹਨੇਰੀ ਦੌਰਾਨ ਅਸਮਾਨੀਂ ਬਿਜਲੀ ਡਿੱਗਣ ਕਾਰਨ 83 ਮੌਤਾਂ ਹੋਈਆਂ ਹਨ। ਸਭ ਤੋਂ ਵੱਧ 13 ਮੌਤਾਂ ਗੋਪਾਲਗੰਜ ਵਿੱਚ ਹੋਈਆਂ ਹਨ। ਰਿਪੋਰਟਾਂ ਅਨੁਸਾਰ 20 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਅਤੇ ਹਸਪਤਾਲਾਂ ਵਿੱਚ ਦਾਖ਼ਲ ਹਨ। ਬਿਜਲੀ ਡਿੱਗਣ ਨਾਲ ਲੋਕਾਂ ਦੇ ਘਰਾਂ ਅਤੇ ਸਮਾਨ ਦਾ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ। ਮੌਸਮ ਵਿਭਾਗ ਅਨੁਸਾਰ ਸੂਬੇ ਵਿੱਚ ਅਗਲੇ ਕੁਝ ਦਿਨਾਂ ਦੌਰਾਨ ਤੂਫ਼ਾਨ ਅਤੇ ਬਹੁਤ ਭਾਰੀ ਮੀਂਹ ਦੀ ਸੰਭਾਵਨਾ ਹੈ।


Share