ਬਿਹਾਰ ਵਿਧਾਨ ਸਭਾ ਚੋਣਾਂ: ਜੇ.ਡੀ.ਯੂ. 122 ਸੀਟਾਂ ਅਤੇ ਭਾਜਪਾ 121 ‘ਤੇ ਲੜੇਗੀ ਚੋਣ

528
Share

ਨਵੀਂ ਦਿੱਲੀ, 6 ਅਕਤੂਬਰ (ਪੰਜਾਬ ਮੇਲ)- ਭਾਰਤੀ ਜਨਤਾ ਪਾਰਟੀ ਨੇ ਬਿਹਾਰ ਵਿਚ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਜਨਤਾ ਦਲ (ਯੂਨਾਈਟਿਡ) ਤੋਂ ਬਗ਼ੈਰ ਲੋਕ ਜਨ ਸ਼ਕਤੀ ਪਾਰਟੀ ਨਾਲ ਗਠਜੋੜ ਕਰਨ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤੀ ਹੈ। ਭਾਜਪਾ, ਜਿਸ ਦਾ ਬਿਹਾਰ ‘ਚ ਮੁੱਖ ਗਠਜੋੜ ਭਾਈਵਾਲ ਜੇਡੀਯੂ ਹੈ, ਨੇ ਕਿਹਾ ਕਿ ਨਿਤੀਸ਼ ਕੁਮਾਰ ਦੀ ਪਾਰਟੀ ਨਾਲ ਉਸ ਦਾ ਗੱਠਜੋੜ ਅਟੁੱਟ ਹੈ। ਭਾਜਪਾ ਨੇ ਮੰਗਲਵਾਰ ਨੂੰ ਜੇਡੀਯੂ ਨਾਲ ਆਪਣੀਆਂ ਸੀਟਾਂ ਸਾਂਝੀਆਂ ਕਰਨ ਦੇ ਫਾਰਮੂਲੇ ਦਾ ਐਲਾਨ ਵੀ ਕੀਤਾ। ਭਾਜਪਾ 243 ਮੈਂਬਰੀ ਬਿਹਾਰ ਵਿਧਾਨ ਸਭਾ ਵਿਚ 121 ਤੇ ਜੇ.ਡੀ.ਯੂ. 122 ਦੀਆਂ ਸੀਟਾਂ ‘ਤ ਚੋਣ ਲੜੇਗੀ।


Share