ਬਿਹਾਰ ਵਿਧਾਨ ਸਭਾ ਚੋਣਾਂ: ਐੱਨਡੀਏ ਚੱਲ ਰਿਹੈ ਅੱਗੇ

468
Share

ਪਟਨਾ, 10 ਨਵੰਬਰ (ਪੰਜਾਬ ਮੇਲ)- ਬਿਹਾਰ ਵਿਧਾਨ ਸਭਾ ਚੋਣਾਂ ਦੇ ਗਿਣਤੀ ਦੇ ਰੁਝਾਨਾਂ ਅਨੁਸਾਰ ਐੱਨਡੀਏ 243 ਸੀਟਾਂ ਵਿਚੋਂ 126 ਸੀਟਾਂ ’ਤੇ ਅੱਗੇ ਚੱਲ ਰਿਹਾ ਹੈ ਅਤੇ ਭਾਜਪਾ ਗਠਜੋੜ ਵਿਚ ਆਪਣੇ ਸਹਿਯੋਗੀ ਨਿਤੀਸ਼ ਕੁਮਾਰ ਦੀ ਜੇਡੀਯੂ ਨਾਲੋਂ ਬਿਹਤਰ ਪ੍ਰਦਰਸ਼ਨ ਕਰਦੀ ਨਜ਼ਰ ਆ ਰਹੀ ਹੈ। ਚੋਣ ਕਮਿਸ਼ਨ ਅਨੁਸਾਰ ਵਿਰੋਧੀ ਮਹਾਗਠਜੋੜ 102 ਸੀਟਾਂ ‘ਤੇ ਅੱਗੇ ਹੈ। ਗਿਣਤੀ ਦੇ ਰੁਝਾਨਾਂ ਅਨੁਸਾਰ ਸੱਤਾਧਾਰੀ ਐਨਡੀਏ ਬਹੁਮਤ ਦੇ ਅੰਕੜੇ ਨੂੰ ਪ੍ਰਾਪਤ ਕਰ ਰਹੀ ਹੈ। ਭਾਰਤੀ ਚੋਣ ਕਮਿਸ਼ਨ ਦੀ ਵੈੱਬਸਾਈਟ ਦੇ ਅਨੁਸਾਰ ਭਾਜਪਾ 73 ਸੀਟਾਂ ‘ਤੇ ਅੱਗੇ ਹੈ, ਜਦ ਕਿ ਜਨਤਾ ਦਲ (ਯੂ) 47 ਸੀਟਾਂ, ਹਮ ਪਾਰਟੀ ਇਕ ਸੀਟ ਅਤੇ ਵੀਆਈਪੀ ਪਾਰਟੀ 5 ਸੀਟਾਂ’ ਤੇ ਅੱਗੇ ਹੈ। ਆਰਜੇਡੀ 68 ਸੀਟਾਂ ‘ਤੇ ਅੱਗੇ ਸੀ, ਜਦੋਂਕਿ ਕਾਂਗਰਸ 20 ਸੀਟਾਂ, ਸੀਪੀਆਈ 3, ਸੀਪੀਆਈ ਮਾਲੇ 12 ਅਤੇ ਸੀਪੀਆਈ 3 ਸੀਟਾਂ ’ਤੇ ਅੱਗੇ ਸੀ। ਬਹੁਜਨ ਸਮਾਜ ਪਾਰਟੀ ਦੋ ਸੀਟਾਂ ‘ਤੇ ਅੱਗੇ ਚੱਲ ਰਹੀ ਹੈ। ਏਆਈਐੱਮਈਮੈ 2 ਸੀਟ ’ਤੇ ਅੱਗੇ ਚੱਲ ਹੈ। ਚਾਰ ਆਜ਼ਾਦ ਉਮੀਦਵਾਰ ਅੱਗੇ ਹਨ। ਚਿਰਾਗ ਪਾਸਵਾਨ ਦੀ ਲੋਕਜਨਸ਼ਕਤੀ ਪਾਰਟੀ ਨੂੰ ਸਿਰਫ਼ ਦੋ ਸੀਟਾਂ ’ਤੇ ਲੀਡ ਹੈ।


Share