ਬਿਹਾਰ ’ਚ ਬਿਜਲੀ ਡਿੱਗਣ ਨਾਲ 10 ਦੀ ਮੌਤ

816
Share

ਪਟਨਾ, 20 ਜੁਲਾਈ (ਪੰਜਾਬ ਮੇਲ)-  ਬਿਹਾਰ ’ਚ ਐਤਵਾਰ ਨੂੰ ਤੇਜ਼ ਹਨੇਰੀ ਦੌਰਾਨ ਬਿਜਲੀ ਡਿੱਗਣ ਕਰ ਕੇ 10 ਵਿਅਕਤੀਆਂ ਦੀ ਮੌਤ ਹੋ ਗਈ। ਪਿਛਲੇ ਤਿੰਨ ਹਫ਼ਤਿਆਂ ਦੌਰਾਨ ਸੂਬੇ ’ਚ ਬਿਜਲੀ ਡਿੱਗਣ ਕਰ ਕੇ 160 ਤੋਂ ਜ਼ਿਆਦਾ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮੌਤਾਂ ’ਤੇ ਦੁੱਖ ਪ੍ਰਗਟ ਕਰਦਿਆਂ ਊਨ੍ਹਾਂ ਦੇ ਵਾਰਸਾਂ ਨੂੰ ਚਾਰ-ਚਾਰ ਲੱਖ ਰੁਪਏ ਦੀ ਮਾਲੀ ਮਦਦ ਦੇਣ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਖ਼ਰਾਬ ਮੌਸਮ ਵੇਲੇ ਜਿਥੋਂ ਤੱਕ ਸੰਭਵ ਹੋਵੇ, ਊਹ ਘਰਾਂ ਅੰਦਰ ਹੀ ਰਹਿਣ। ਇਸੇ ਦੌਰਾਨ ਅਜੇ ਤੱਕ ਮੁਲਕ ਭਰ ’ਚ ਆਮ ਨਾਲੋਂ 6 ਫ਼ੀਸਦੀ ਤੋਂ ਵੱਧ ਮੀਂਹ ਪਿਆ ਹੈ। ਊੱਤਰੀ ਭਾਰਤ ਦੇ ਜ਼ਿਆਦਾਤਰ ਹਿੱਸੇ ਮੌਨਸੂਨ ਦੀ ਛਹਿਬਰ ਤੋਂ ਸੱਖਣੇ ਹਨ। ਮੌਸਮ ਵਿਭਾਗ ਮੁਤਾਬਕ ਦੱਖਣੀ, ਮੱਧ, ਪੂਰਬੀ ਅਤੇ ਊੱਤਰ-ਪੂਰਬੀ ਭਾਰਤ ’ਚ ਆਮ ਨਾਲੋਂ ਵੱਧ ਮੋਹਲੇਧਾਰ ਮੀਂਹ ਪਏ ਹਨ। –


Share