ਬਿਹਾਰ ਚੋਣਾਂ: ਮਧੂਬਨੀ ਚੋਣ ਰੈਲੀ ਦੌਰਾਨ ਲੋਕਾਂ ਨੇ ਨਿਤੀਸ਼ ‘ਤੇ ਸੁੱਟੇ ਪਿਆਜ਼

470
Share

ਮਧੂਬਨੀ, 3 ਨਵੰਬਰ (ਪੰਜਾਬ ਮੇਲ)- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਜਦੋਂ ਵਿਧਾਨ ਸਭਾ ਦੇ ਤੀਜੇ ਗੇੜ ਲਈ ਮਧੂਬਨੀ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਤਾਂ ਕੁਝ ਲੋਕਾਂ ਨੇ ਉਨ੍ਹਾਂ ‘ਤੇ ਪਿਆਜ਼ ਸੁੱਟੇ। ਨਿਤੀਸ਼ ਕੁਮਾਰ ਰੁਜ਼ਗਾਰ ਦੇ ਮੁੱਦੇ ‘ਤੇ ਗੱਲ ਕਰ ਰਹੇ ਸਨ। ਉਹ ਹਰਲਾਖੀ ਵਿਧਾਨ ਸਭਾ ਹਲਕੇ ਦੇ ਪਾਰਟੀ ਉਮੀਦਵਾਰ ਸੁਧਾਂਸ਼ੂ ਸ਼ੇਖਰ ਦੇ ਹੱਕ ਵਿਚ ਰੈਲੀ ਕਰਨ ਪਹੁੰਚੇ ਸਨ। ਜਦੋਂ ਉਹ ਸੰਬੋਧਨ ਕਰ ਰਹੇ ਸਨ, ਤਾਂ ਕੁਝ ਲੋਕਾਂ ਨੇ ਦੂਰੋਂ ਉਨ੍ਹਾਂ ਵੱਲ ਪਿਆਜ਼ ਸੁੱਟੇ, ਜੋ ਉਨ੍ਹਾਂ ਤੱਕ ਨਹੀਂ ਪਹੁੰਚ ਸਕੇ। ਇਹ ਦੇਖਦਿਆਂ ਸੁਰੱਖਿਆ ਕਰਮਚਾਰੀ ਹਰਕਤ ਵਿਚ ਆ ਗਏ ਤੇ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਘੇਰ ਲਿਆ ਤੇ ਮੁੱਖ ਮੰਤਰੀ ਆਪਣਾ ਭਾਸ਼ਣ ਦਿੰਦੇ ਰਹੇ। ਇਸ ਮੌਕੇ ਉਨ੍ਹਾਂ ਕਿਹਾ ਕਿ ਖੂਬ ਫੇਕੋ, ਖੂਬ ਫੇਕੋ, ਫੇਕਤੇ ਰਹੋ। ਉਨ੍ਹਾਂ ਸੁਰੱਖਿਆ ਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪਿਆਜ਼ ਸੁੱਟਣ ਵਾਲਿਆਂ ਵੱਲ ਧਿਆਨ ਨਾ ਦੇਣ। ਇਸੇ ਦੌਰਾਨ ਜਦੋਂ ਭੀੜ ਨੇ ਪਿਆਜ਼ ਸੁੱਟਣ ਵਾਲਿਆਂ ਨੂੰ ਕਾਬੂ ਕਰ ਲਿਆ, ਤਾਂ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ‘ਉਨ੍ਹਾਂ ਨੂੰ ਜਾਣ ਦਿਓ।’


Share