ਬਿਸਕੁਟ ਖਾਣ ਨਾਲ ਅਮਰੀਕਨ ਮਾਡਲ ਦਾ ਬ੍ਰੇਨ ਹੋਇਆ ਡੈਮੇਜ

196
Share

ਵਾਸ਼ਿੰਗਟਨ, 15 ਅਪ੍ਰੈਲ (ਪੰਜਾਬ ਮੇਲ)-ਅਮਰੀਕੀ ਮਾਡਲ ਅਤੇ ਅਦਾਕਾਰਾ ਸ਼ਾਂਟੇਲ ਗਿਆਕੇਲੋਨ ਦਾ ਪੀਨਟ ਬਟਰ ਬਿਸਕੁਟ ਖਾਣ ਤੋਂ ਬਾਅਦ ਬ੍ਰੇਨ ਡੈਮੇਜ ਹੋ ਗਿਆ। ਹੁਣ ਲਾਸ ਵੇਗਾਸ ਦੀ ਅਦਾਲਤ ’ਚ ਉਸਦੇ ਮੈਡੀਕਲ ਖਰਚੇ ਅਤੇ ਮਾਨਸਿਕ ਭਾਵਨਾਤਮਕ ਪ੍ਰੇਸ਼ਾਨੀਆਂ ਨੂੰ ਧਿਆਨ ’ਚ ਰੱਖਦੇ ਹੋਏ ਉਨ੍ਹਾਂ ਦੇ ਪਰਿਵਾਰ ਨੂੰ 29.5 ਮਿਲੀਅਨ ਡਾਲਰਸ ਯਾਨੀ ਲਗਭਗ 222 ਕਰੋੜ ਰੁਪਏ ਦੇਣ ਦਾ ਹੁਕਮ ਦਿੱਤਾ ਹੈ।
ਸਾਲ 2013 ’ਚ ਸ਼ਾਂਟੇਲ ਲਾਸ ਵੇਗਾਸ ’ਚ ਮੈਜਿਕ ਫੈਸ਼ਨ ਟਰੇਡ ਸ਼ੋਅ ’ਚ ਮਾਡਲਿੰਗ ਕਰ ਰਹੀ ਸੀ। ਇਸ ਦੌਰਾਨ ਉਨ੍ਹਾਂ ਦੀ ਦੋਸਤ ਤਾਰਾ ਨੇ ਉਨ੍ਹਾਂ ਨੂੰ ਦਹੀਂ ਵਰਗਾ ਟੈਸਟ ਕਰਵਾਉਣ ਵਾਲਾ ਯੋਗਰਟ ਅਤੇ ਪ੍ਰੇਟਜੇਲ ਦਿੱਤਾ ਸੀ। ਪ੍ਰੇਟਜੇਲ ਇਕ ਤਰ੍ਹਾਂ ਦਾ ਬਿਸਕੁਟ ਹੁੰਦਾ ਹੈ ਅਤੇ ਇਸ ਵਿਚ ਪੀਨਟ ਬਟਰ ਵੀ ਸੀ। ਸ਼ਾਂਟੇਲ ਨੂੰ ਪੀਨਟ ਬਟਰ ਨਾਲ ਐਲਰਜੀ ਸੀ, ਪਰ ਉਸ ਨੂੰ ਪਤਾ ਨਹੀਂ ਸੀ ਕਿ ਇਕ ਬਿਸਕੁਟ ’ਚ ਪੀਨਟ ਬਟਰ ਹੈ ਅਤੇ ਨਾ ਹੀ ਉਸਦੇ ਦੋਸਤ ਨੂੰ ਇਸ ਗੱਲ ਬਾਰੇ ਪਤਾ ਸੀ ਕਿ ਪੀਨਟ ਬਟਰ ਨਾਲ ਉਸ ਨੂੰ ਐਲਰਜੀ ਹੈ। ਸ਼ਾਂਟੇਲ ਇਸ ਨੂੰ ਖਾਣ ਤੋਂ ਬਾਅਦ ਹੀ ਐਨਾਫਾਇਲੈਕਟਿਕ ਸ਼ਾਕ ’ਚ ਚਲੀ ਗਈ ਸੀ। ਇਸ ਨਾਲ ਉਸ ਨੂੰ ਬੋਲਣ ਅਤੇ ਤੁਰਨ-ਫਿਰਨ ਦੀ ਸਮੱਸਿਆ ਆ ਗਈ ਹੈ।
ਇਹ ਸਥਿਤੀ ਉਦੋਂ ਪੈਦਾ ਹੁੰਦੀ ਹੈ, ਜਦੋਂ ਕਿਸੇ ਇਨਸਾਨ ਨੂੰ ਐਲਰਜੀ ਦਾ ਰਿਐਕਸ਼ਨ ਹੋ ਜਾਂਦਾ ਹੈ। ਇਹ ਬਹੁਤ ਦੁਰਲੱਭ ਹੁੰਦਾ ਹੈ ਪਰ ਜੇਕਰ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਜਾਨਲੇਵਾ ਵੀ ਹੋ ਸਕਦਾ ਹੈ। ਇਹ ਆਮ ਤੌਰ ’ਤੇ ਫੂਡ ਐਲਰਜੀ ਅਤੇ ਕੀੜੇ-ਮਕੌੜੇ ਦੇ ਕੱਟਣ ਨਾਲ ਹੁੰਦਾ ਹੈ। ਇਸ ਸ਼ਾਕ ਦੀ ਸਥਿਤੀ ’ਚ ਐਪੀਨੇਫ੍ਰਾਈਨ ਨਾਂ ਦਾ ਡਰੱਗ ਦਿੱਤਾ ਜਾਂਦਾ ਹੈ। ਹਾਲਾਂਕਿ ਇਸ ਡਰੱਗ ਨੂੰ ਤੁਰੰਤ ਨਾ ਦਿੱਤਾ ਜਾਵੇ ਤਾਂ ਹਾਲਾਤ ਬੇਹੱਦ ਗੰਭੀਰ ਹੋ ਸਕਦੇ ਹਨ।

Share