ਬਿਨਾਂ ਲੱਛਣ ਵਾਲੇ ਪੀੜਤ ਲੋਕਾਂ ਦੀ ਜ਼ਿਆਦਾ ਦਰ ਮਹਾਂਮਾਰੀ ਦੇ ਖਾਤਮੇ ਦਾ ਬਣੇਗੀ ਕਾਰਨ

501
Share

ਨਵੀਂ ਦਿੱਲੀ, 12 ਅਗਸਤ (ਪੰਜਾਬ ਮੇਲ)- ਅਮਰੀਕਾ ਦੀ ਵੱਡੀ ਮੈਡੀਕਲ ਸੰਸਥਾ ਸੈਂਟਰਸ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ (ਸੀ.ਡੀ.ਸੀ.) ਨੇ ਪਿਛਲੇ ਮਹੀਨੇ ਇਕ ਅਧਿਐਨ ‘ਚ ਦੱਸਿਆ ਕਿ ਕੋਰੋਨਾ ਦੇ ਮਰੀਜ਼ਾਂ ‘ਚ ਕਰੀਬ 40 ਫ਼ੀਸਦੀ ਅਜਿਹੇ ਲੋਕ ਹਨ, ਜਿਸ ‘ਚ ਬਹੁਤ ਹਲਕੇ ਲੱਛਣ ਹਨ ਜਾਂ ਬਿਲਕੁੱਲ ਵੀ ਲੱਛਣ ਨਹੀਂ ਹਨ। ਇਸ ਪ੍ਰਵਿਰਤੀ ਨੂੰ ਕਈ ਵਾਇਰੋਲਾਜਿਸਟ ਦੁਨੀਆਂ ਲਈ ਚੰਗਾ ਸੰਕੇਤ ਮੰਨ ਰਹੇ ਹਨ।
ਸਾਨ ਫਰਾਂਸਿਸਕੋ ਦੀ ਯੂਨੀਵਰਸਿਟੀ ਆਫ ਕੈਲੀਫੋਰਨੀਆ ‘ਚ ਸੰਕ੍ਰਮਿਤ ਰੋਗਾਂ ਦੀ ਮਾਹਿਰ ਤੇ ਸੋਧਕਰਤਾ ਡਾ. ਮੋਨਿਕਾ ਗਾਂਧੀ ਬਿਨਾਂ ਲੱਛਣ ਵਾਲੇ ਸੰਕ੍ਰਮਿਤ ਲੋਕਾਂ ਦੀ ਜ਼ਿਆਦਾ ਦਰ ਨੂੰ ਵਿਅਕਤੀਆਂ ਲਈ ਅਤੇ ਸਮਾਜ ਲਈ ਚੰਗੀ ਗੱਲ ਮੰਨ ਰਹੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਹੀ ਪ੍ਰਵਿਰਤੀ ਇਸ ਮਹਾਮਾਰੀ ਦੇ ਖ਼ਾਤਮੇ ਦਾ ਕਾਰਨ ਬਣੇਗੀ।
ਕੋਰੋਨਾਵਾਇਰਸ ਰਾਹੀਂ ਮਿਲੇ ਸੰਕੇਤ ਵਿਗਿਆਨੀਆਂ ਨੂੰ ਅਲੱਗ-ਅਲੱਗ ਦਿਸ਼ਾ ‘ਚ ਸੋਚਣ ਨੂੰ ਮਜਬੂਰ ਕਰ ਰਹੇ ਹਨ। ਕੁਝ ਲੋਕ ਇਸਦਾ ਕਾਰਨ ਰਿਸੇਪਟਰ ਸੈੱਲਜ਼ ਨੂੰ ਮੰਨ ਰਹੇ ਹਨ, ਜਿਸਦੇ ਇਸਤੇਮਾਲ ਨਾਲ ਵਾਇਰਸ ਕਿਸੇ ਇਨਸਾਨ ਦੇ ਸਰੀਰ ‘ਚ ਪ੍ਰਵੇਸ਼ ਕਰਦਾ ਹੈ।
ਹਾਲ ਦੇ ਅਧਿਐਨਾਂ ‘ਚ ਇਹ ਗੱਲ ਕਹੀ ਗਈ ਹੈ ਕਿ ਮੈਮੋਰੀ ਟੀ ਸੇਲਜ਼ ਦੇ ਚੱਲਦਿਆਂ ਦੁਨੀਆਂ ਦਾ ਇਕ ਵਰਗ ਇਸ ਵਾਇਰਸ ਦੇ ਅੰਸ਼ਿਕ ਰੂਪ ਤੋਂ ਸੁਰੱਖਿਅਤ ਹੋ ਚੁੱਕਾ ਹੈ। ਬਚਪਨ ‘ਚ ਲੱਗੇ ਟੀਕਿਆਂ ਦੇ ਸੰਦਰਭ ‘ਚ ਇਸ ਸੋਚ ਨੂੰ ਮਜ਼ਬੂਤੀ ਮਿਲਦੀ ਦਿਖਾਈ ਦਿੰਦੀ ਹੈ। ਕੋਰੋਨਾਵਾਇਰਸ ਦੇ ਐਂਟੀਬਾਡੀ ਕੁਝ ਲੋਕਾਂ ‘ਚ ਦੋ ਤੋਂ ਤਿੰਨ ਮਹੀਨਿਆਂ ‘ਚ ਖ਼ਤਮ ਹੋ ਸਕਦੇ ਹਨ। ਪਰ ਟੀ ਸੇਲਜ਼ ਸਾਲਾਂ ਤੱਕ ਇਨਸਾਨ ਦੀ ਸੁਰੱਖਿਆ ਕਰਦੇ ਹਨ। ਹਾਲਾਂਕਿ ਐਂਟੀਬਾਡੀ ਦੇ ਮੁਕਾਬਲੇ ਟੀ ਸੇਲਜ਼ ਦਾ ਟੈਸਟ ਜ਼ਿਆਦਾ ਵਧੀਆ ਹੈ।
ਇਕ ਅਧਿਐਨ ਦੇ ਨਤੀਜੇ ਦੱਸਦੇ ਹਨ ਕਿ ਜਿਨਾਂ ਲੋਕਾਂ ਨੇ ਕੁਝ ਸਾਲ ਪਹਿਲਾਂ ਨਿਮੋਨੀਆ ਦਾ ਟੀਕਾ ਲਗਾਇਆ ਹੈ, ਉਨ੍ਹਾਂ ‘ਚ ਕੋਰੋਨਾਵਾਇਰਸ ਨਾਲ ਸੰਕ੍ਰਮਣ ਦਾ ਖ਼ਤਰਾ 28 ਫ਼ੀਸਦੀ ਘੱਟ ਹੋ ਸਕਦਾ ਹੈ। ਜਿਨ੍ਹਾਂ ਨੇ ਪੋਲੀਓ ਦੀ ਵੈਕਸੀਨ ਲਗਵਾਈ ਹੈ, ਉਨ੍ਹਾਂ ‘ਚ ਇਹ ਖ਼ਤਰਾ 43 ਫ਼ੀਸਦੀ ਘੱਟ ਹੋ ਜਾਂਦਾ ਹੈ।
ਕਈ ਪਹਿਲੂਆਂ ਨੂੰ ਦੇਖਦੇ ਹੋਏ ਸਵੀਡਨ ਦੇ ਕਾਰੋਲਿੰਸਕਾ ਇੰਸਟੀਚਿਊਟ ਦੇ ਸੋਧਕਰਤਾ ਹੰਸ ਗੁਸਤਾਫ ਜੁੰਗਰੇਨ ਦੇ ਨਾਲ ਹੋਰਾਂ ਦਾ ਮੰਨਣਾ ਹੈ ਕਿ ਕੋਰੋਨਾਵਾਇਰਸ ਨਾਲ ਇਮਿਊਨ ਲੋਕਾਂ ਦੀ ਸੰਖਿਆ ਕਈ ਸੋਧਾਂ ‘ਚ ਦੱਸੀ ਜਾ ਰਹੀ ਸੰਖਿਆ ਤੋਂ ਕਿਤੇ ਜ਼ਿਆਦਾ ਹੋ ਸਕਦੀ ਹੈ। ਲੋਕਾਂ ਦੀ ਸਿਹਤ ਦੇ ਦ੍ਰਿਸ਼ਟੀਕੋਣ ਨਾਲ ਇਹ ਬਹੁਤ ਚੰਗੀ ਖ਼ਬਰ ਹੈ।
ਵਿਗਿਆਨੀਆਂ ਨੇ ਆਪਣੀ ਦੋ ਕੇਸ ਸਟੱਡੀ ‘ਚ ਪਾਇਆ ਹੈ ਕਿ ਜਿਸ ਸਥਾਨ ‘ਤੇ ਜ਼ਿਆਦਾ ਅਤੇ ਨਿਯਮਿਤ ਰੂਪ ਨਾਲ ਲੋਕ ਮਾਸਕ ਦਾ ਇਸਤੇਮਾਲ ਕਰਦੇ ਹਨ, ਉਨ੍ਹਾਂ ‘ਚ ਬਿਨਾਂ ਲੱਛਣ ਵਾਲੇ ਕੋਰੋਨਾਵਾਇਰਸ ਸੰਕ੍ਰਮਿਤਾਂ ਦੀ ਦਰ ਜ਼ਿਆਦਾ ਹੁੰਦੀ ਹੈ।


Share