ਬਾਲੀਵੁੱਡ ਡਰੱਗਜ਼ ਮਾਮਲਾ: ਮੁੜ ਐੱਨ.ਸੀ.ਬੀ. ਅੱਗੇ ਪੇਸ਼ ਹੋਏ ਅਦਾਕਾਰ ਅਰਜੁਨ ਰਾਮਪਾਲ

272
Share

ਮੁੰਬਈ, 21 ਦਸੰਬਰ (ਪੰਜਾਬ ਮੇਲ)- ਡਰੱਗਜ਼ ਨਾਲ ਸਬੰਧਤ ਮਾਮਲੇ ਵਿੱਚ ਅਦਾਕਾਰ ਅਰਜੁਨ ਰਾਮਪਾਲ ਸੋਮਵਾਰ ਨੂੰ ਮੁੜ ਐਨਸੀਬੀ ਅੱਗੇ ਪੇਸ਼ ਹੋਏ। ਇਸ ਤੋਂ ਪਹਿਲਾਂ 13 ਨਵੰਬਰ ਨੂੰ ਵੀ ਉਨ੍ਹਾਂ ਤੋਂ ਡਰੱਗਜ਼ ਮਾਮਲੇ ਵਿੱਚ 7 ਘੰਟਿਆਂ ਤਕ ਪੁੱਛਗਿਛ ਕੀਤੀ ਗਈ ਸੀ। ਅੱਜ ਸਵੇਰੇ ਅਰਜੁਨ ਰਾਮਪਾਲ ਐਨਸੀਬੀ ਦਫ਼ਤਰ ਪੁੱਜੇ। ਸੂਤਰਾਂ ਅਨੁਸਾਰ ਅੱਜ ਉਨ੍ਹਾਂ ਤੋਂ ਸਖ਼ਤ ਪੁੱਛਗਿਛ ਕੀਤੀ ਜਾ ਸਕਦੀ ਹੈ ਕਿਉਂਕਿ ਪਤਾ ਚਲਿਆ ਹੈ ਕਿ ਪਿਛਲੀ ਪੁੱਛਗਿਛ ਦੌਰਾਨ ਉਨ੍ਹਾਂ ਜਿਹੜੀ ਪਿ੍ਰਸਕਿ˜ਪਸ਼ਨ ਐਨਸੀਬੀ ਨੂੰ ਦਿਖਾਈ ਸੀ ਉਹ ਫਰਜ਼ੀ ਪਾਈ ਗਈ ਹੈ। ਉਹ ਕਿਸੇ ਹੋਰ ਲਈ ਸੀ ਅਤੇ ਉਹ ਦਿੱਲੀ ਤੋਂ ਬਣਵਾਈ ਗਈ ਸੀ।

Share