ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਦਾ ਅੰਤਿਮ ਸਸਕਾਰ

737

ਮੁੰਬਈ, 30 ਅਪ੍ਰੈਲ (ਪੰਜਾਬ ਮੇਲ)-ਹਿੰਦੀ ਫਿਲਮਾਂ ਦੇ ਉੱਘੇ ਅਦਾਕਾਰ ਰਿਸ਼ੀ ਕਪੂਰ ਦਾ ਅੱਜ ਇਥੇ ਹਸਪਤਾਲ ਵਿਚ ਦੇਹਾਂਤ ਹੋ ਗਿਆ। ਉਹ 67 ਸਾਲ ਦੇ ਸਨ। ਉਹ 2018 ਤੋਂ ਲਿਊਕੇਮੀਆ (ਖੂਨ ਦਾ ਕੈਂਸਰ) ਨਾਲ ਜੰਗ ਲੜ ਰਹੇ ਸਨ। ਉਨ੍ਹਾਂ ਦਾ ਸ਼ਾਮ ਨੂੰ ਮੁੰਬਈ ਦੇ ਚੰਦਨਵਾੜੀ ਸ਼ਮਸਾਨਘਾਟ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸਸਕਾਰ ਸਮੇਂ ਸਿਰਫ 24 ਲੋਕ ਸ਼ਾਮਲ ਸਨ। ਚਿਖਾ ਅਗਨੀ ਉਨ੍ਹਾਂ ਦੇ ਪੁੱਤ ਰਣਬੀਰ ਕਪੂਰ ਨੇ ਦਿੱਤੀ। ਇਸ ਤੋਂ ਪਹਿਲਾਂ ਅੱਜ ਸਵੇਰੇ ਉਨ੍ਹਾਂ ਦੇ ਭਰਾ ਤੇ ਅਦਾਕਾਰ ਰਣਧੀਰ ਕਪੂਰ ਨੇ ਦੱਸਿਆ ਕਿ ਰਿਸ਼ੀ ਦਾ ਦੇਹਾਂਤ ਹੋ ਗਿਆ ਹੈ। ਕਪੂਰ ਖਾਨਦਾਨ ਦੀ ਤੀਜੀ ਪੀੜ੍ਹੀ ਦੀ ਮਸ਼ਹੂਰ ਸ਼ਖਸੀਅਤ ਰਿਸ਼ੀ ਕਪੂਰ ਦੇ ਪਰਿਵਾਰ ਵਿਚ ਪਤਨੀ ਨੀਤੂ ਸਿੰਘ, ਪੁੱਤਰ ਰਣਬੀਰ ਕਪੂਰ ਤੇ ਧੀ ਰਿਧੀਮਾ ਹਨ। ਤਬੀਅਤ ਖ਼ਰਾਬ ਹੋਣ ਬਾਅਦ ਉਨ੍ਹਾਂ ਨੂੰ ਐੱਚ.ਐੱਨ. ਰਿਲਾਇੰਸ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ।