ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਦੀ ਵਿਗੜੀ ਸਿਹਤ!

352
Share

ਮੁੰਬਈ, 1 ਮਾਰਚ (ਪੰਜਾਬ ਮੇਲ)- ਬਾਲੀਵੁੱਡ ਦੇ ਦਿੱਗਜ ਅਦਾਕਾਰ ਅਮਿਤਾਭ ਬੱਚਨ ਦੀ ਇਕ ਵਾਰ ਫਿਰ ਤਬੀਅਤ ਵਿਗੜ ਗਈ ਹੈ। 78 ਸਾਲਾ ਅਦਾਕਾਰ ਨੇ ਸੰਕੇਤ ਦਿੱਤੇ ਹਨ ਕਿ ਸਿਹਤ ਸਬੰਧੀ ਕਿਸੇ ਪ੍ਰੇਸ਼ਾਨੀ ਕਾਰਨ ਉਸ ਨੂੰ ਸਰਜਰੀ ਕਰਵਾਉਣ ਦੀ ਲੋੜ ਹੈ। ਅਜੇ ਇਹ ਸਪੱਸ਼ਟ ਨਹੀਂ ਕਿ ਡਾਕਟਰੀ ਪ੍ਰਕਿਰਿਆ ਪੂਰੀ ਹੋ ਗਈ ਹੈ ਜਾਂ ਨਹੀਂ। ਇਸ ਗੱਲ ਦੀ ਜਾਣਕਾਰੀ ਅਦਾਕਾਰ ਨੇ ਖੁਦ ਸੋਸ਼ਲ ਮੀਡੀਆ ਜ਼ਰੀਏ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸਰਜਰੀ ਦੀ ਲੋੜ ਹੈ। ਮੈਗਾਸਟਾਰ ਨੇ ਆਪਣੇ ਨਿੱਜੀ ਬਲਾਗ ’ਤੇ ਲਿਖਿਆ ਕਿ ਉਸ ਨੂੰ ਸਿਹਤ ਸਬੰਧੀ ਪ੍ਰੇਸ਼ਾਨੀ ਹੈ, ‘ਸਰਜਰੀ’ ਲਿਖ ਨਹੀਂ ਸਕਦਾ।

Share