ਬਾਲੀਵੁੱਡ ਅਦਾਕਾਰ ਅਜੈ ਦੇਵਗਨ ਦੇ ਭਰਾ ਅਨਿਲ ਦੇਵਗਨ ਦਾ ਦੇਹਾਂਤ

350
Share

ਨਵੀਂ ਦਿੱਲੀ, 6 ਅਕਤੂਬਰ (ਪੰਜਾਬ ਮੇਲ)- ਬਾਲੀਵੁੱਡ ਸਟਾਰ ਅਜੈ ਦੇਵਗਨ ਦੇ ਭਰਾ ਅਨਿਲ ਦੇਵਗਨ ਦਾ ਦੇਹਾਂਤ ਹੋ ਗਿਆ ਹੈ। ਅਜੇ ਦੇਵਗਨ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਅਜੈ ਦੇਵਗਨ ਨੇ ਆਪਣੇ ਟਵੀਟ ‘ਚ ਲਿਖਿਆ, ‘ਬੀਤੀ ਰਾਤ ਮੈਂ ਆਪਣੇ ਭਰਾ ਅਨਿਲ ਦੇਵਗਨ ਨੂੰ ਗੁਆ ਦਿੱਤਾ। ਉਸ ਦੇ ਅਚਾਨਕ ਦੇਹਾਂਤ ਨੇ ਸਾਡੇ ਪਰਿਵਾਰ ਨੂੰ ਤੋੜ ਦਿੱਤਾ ਹੈ। ਮੈਂ ਹਰ ਰੋਜ਼ ਉਨ੍ਹਾਂ ਦੀ ਮੌਜੂਦਗੀ ਨੂੰ ਮਿਸ ਕਰਾਂਗਾ। ਮਹਾਂਮਾਰੀ ਕਾਰਨ ਅਸੀਂ ਕੋਈ ਨਿੱਜੀ ਪ੍ਰਾਰਥਨਾ ਸਭਾ ਨਹੀਂ ਕਰ ਰਹੇ ਹਾਂ।’


Share