ਮੁੰਬਈ, 29 ਅਪ੍ਰੈਲ (ਪੰਜਾਬ ਮੇਲ)- ਬਾਲੀਵੁੱਡ ਅਦਾਕਾਰਾ ਇਰਫਾਨ ਖਾਨ ਦਾ ਅੱਜ ਬੁੱਧਵਾਰ ਨੂੰ ਦਿਹਾਂਤ ਹੋ ਗਿਆ। ਉਹ ਪਿਛਲੇ ਕਾਫੀ ਸਮੇਂ ਤੋਂ ਕੈਂਸਰ ਦੀ ਬੀਮਾਰੀ ਨਾਲ ਲੜ ਰਹੇ ਸਨ। ਮੁੰਬਈ ਦੇ ਕੋਕੀਲਾ ਬੇਨ ਹਸਪਤਾਲ ‘ਚ ਬੁੱਧਵਾਰ ਨੂੰ ਉਨ੍ਹਾਂ ਨੇ ਅੰਤਿਮ ਸਾਹ ਲਿਆ। ਇਰਫਾਨ ਖਾਨ ਦੇ ਦਿਹਾਂਤ ਨਾਲ ਪੂਰੀ ਇੰਡਸਟ੍ਰੀ ‘ਚ ਸ਼ੌਕ ਦਾ ਮਾਹੌਲ ਹੈ। ਇਰਫਾਨ ਖਾਨ ਨੂੰ ਮੰਗਲਵਾਰ ਨੂੰ ਪੇਟ ‘ਚ ਇਨਫੈਕਸ਼ਨ ਦੇ ਬਾਅਦ ਸ਼ਹਿਰ ਦੇ ਇਕ ਹਸਪਤਾਲ ਦੇ ਆਈ.ਸੀ.ਯੂ. ‘ਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 53 ਸਾਲਾ ਅਦਾਕਾਰ ਨੂੰ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਖਾਨ ਦੀ 95 ਸਾਲਾ ਮਾਂ ਸਈਦਾ ਬੇਗਮ ਦੀ ਚਾਰ ਦਿਨ ਪਹਿਲੇ ਜੈਪੁਰ ‘ਚ ਮੌਤ ਹੋ ਗਈ ਸੀ। ਅਦਾਕਾਰ ਕੋਰੋਨਾਵਾਇਰਸ ਤੋਂ ਨਿਪਟਣ ਲਈ ਲਗਾਏ ਗਏ ਲਾਕ ਡਾਊਨ ਕਾਰਨ ਆਪਣੀ ਮਾਂ ਦੇ ਅੰਤਿਮ ਸੰਸਕਾਰ ‘ਚ ਵੀ ਸ਼ਾਮਲ ਨਹੀਂ ਹੋ ਸਕੇ ਸਨ। ਕੈਂਸਰ ਦੀ ਬੀਮਾਰੀ ਤੋਂ ਨਿਜ਼ਾਤ ਪਾਉਣ ਦੇ ਬਾਅਦ 2019 ‘ਚ ਵਾਪਸੀ ਕਰਦੇ ਹੋਏ ਅਦਾਕਾਰ ਦੇ ‘ਅੰਗਰੇਜ਼ੀ ਮੀਡੀਅਮ’ ਫਿਲਮ ਦੀ ਸੂਟਿੰਗ ਕੀਤੀ ਸੀ।