ਬਾਲਿਆਂਵਾਲੀ ਵਿਖੇ ਅੰਤਰ ਸਕੂਲ ਅਤੇ ਅੰਤਰ ਕਾਲਜ ਕਵਿਤਾ ਗਾਇਨ ਮੁਕਾਬਲੇ

33
Share

ਕੈਨੇਡੀਅਨ ਕਲਾਕਾਰ ਸੁਰਜੀਤ ਸਿੰਘ ਮਾਧੋਪੁਰੀ ਨੇ ਪਾਇਆ ਵਿਸ਼ੇਸ਼ ਯੋਗਦਾਨ
ਬਾਲਿਆਂਵਾਲੀ, 17 ਮਈ (ਪੰਜਾਬ ਮੇਲ)-ਪੇਂਡੂ ਸਾਹਿਤ ਸਭਾ ਰਜਿ ਬਾਲਿਆਂਵਾਲੀ ਵੱਲੋਂ ਬ੍ਰਿਗੇਡੀਅਰ ਬੰਤ ਸਿੰਘ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਅੰਤਰ ਸਕੂਲ ਅਤੇ ਅੰਤਰ ਕਾਲਜ ਕਵਿਤਾ ਗਾਇਨ ਮੁਕਾਬਲੇ ਕਰਵਾਏ ਗਏ। ਕਵੀਸ਼ਰ ਮਾਘੀ ਸਿੰਘ ਗਿੱਲ ਯਾਦਗਾਰੀ ਲਾਇਬਰੇਰੀ ਬਾਲਿਆਂਵਾਲੀ ਵਿਖੇ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿੱਚ 10 ਸਕੂਲਾਂ ਦੇ 50 ਵਿਦਿਆਰਥੀਆਂ ਨੇ ਭਾਗ ਲਿਆ।
ਗਰੁੱਪ ਏ ਵਿੱਚ ਪਹਿਲਾ ਸਥਾਨ ਆਸ਼ਾ ਸਰਕਾਰੀ ਐਲੀਮੈਂਟਰੀ ਸਕੂਲ ਬਾਲਿਆਂਵਾਲੀ, ਦੂਸਰਾ ਸਥਾਨ ਗੁਰਮਨ ਕੌਰ ਸੈਂਟ ਕਬੀਰ ਕਾਨਵੈਂਟ ਸਕੂਲ ਭੁੱਚੋ ਮੰਡੀ ਅਤੇ ਤੀਸਰਾ ਸਥਾਨ ਵੰਸ਼ਿਕਾ ਸਰਕਾਰੀ ਐਲੀਮੈਂਟਰੀ ਸਕੂਲ ਬਾਲਿਆਂਵਾਲੀ, ਹੌਂਸਲਾ ਵਧਾਊ ਇਨਾਮ ਅਮਨਦੀਪ ਕੌਰ,ਇਸ਼ਪ੍ਰੀਤ ਕੌਰ ਅਤੇ ਵਿਮਲ ਕੌਰ ਨੇ ਪ੍ਰਾਪਤ ਕੀਤੇ। ਗਰੁੱਪ ਬੀ ਵਿੱਚ ਪਹਿਲਾ ਸਥਾਨ ਅੰਮ੍ਰਿਤਪਾਲ ਕੌਰ ਬਾਲ ਮੰਦਰ ਪਬਲਿਕ ਹਾਈ ਸਕੂਲ ਬਾਲਿਆਂਵਾਲੀ, ਦੂਸਰਾ ਸਥਾਨ ਅਰਮਾਨਜੋਤ ਕੌਰ ਸ੍ਰੀ ਗੁਰੂ ਅਰਜਨ ਦੇਵ ਪਬਲਿਕ ਸਕੂਲ ਬਾਲਿਆਂਵਾਲੀ, ਤੀਸਰਾ ਸਥਾਨ ਕਮਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਰਲਜ਼ ਬਾਲਿਆਂਵਾਲੀ, ਹੌਂਸਲਾ ਵਧਾਊ ਇਨਾਮ ਸੋਮਿਆਂ ਦੇਵੀ,ਦਿਲਜੋਤ ਕੌਰ ਅਤੇ ਸਿਮਰਨਜੀਤ ਕੌਰ ਨੇ ਪ੍ਰਾਪਤ ਕੀਤੇ। ਗਰੁੱਪ ਸੀ ਵਿੱਚ ਪਹਿਲਾ ਸਥਾਨ ਮੰਜੂ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੱਡੇ, ਦੂਸਰਾ ਸਥਾਨ ਕੋਮਲਪ੍ਰੀਤ ਕੌਰ, ਤੀਸਰਾ ਸਥਾਨ ਸੋਨੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਲਿਆਂਵਾਲੀ, ਹੌਂਸਲਾ ਵਧਾਊ ਇਨਾਮ ਪ੍ਰਭਜੋਤ ਨੇ ਪ੍ਰਾਪਤ ਕੀਤੇ।
ਮੁਕਾਬਲੇ ਦੀ ਜੱਜਮੈਂਟ ਅਮਰਜੀਤ ਸਿੰਘ ਸਟੇਟ ਅਵਾਰਡੀ, ਸੱਤਪਾਲ ਸਿੰਘ ਗਿੱਲ ਕਵੀਸ਼ਰ ਅਤੇ ਜਸਵੀਰ ਸ਼ਰਮਾ ਦੱਦਾਹੂਰ ਨੇ ਕੀਤੀ। ਕੈਨੇਡੀਅਨ ਕਲਾਕਾਰ ਸੁਰਜੀਤ ਸਿੰਘ ਮਾਧੋਪੁਰੀ ਦੇ ਸਹਿਯੋਗ ਨਾਲ ਕਵੀਆਂ ਦੇ ਕਵਿਤਾ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਦਿੱਤੇ ਗਏ, ਜਿਹਨਾਂ ਵਿਚ ਪਹਿਲਾ ਇਨਾਮ ਜਸਵੀਰ ਸ਼ਰਮਾ ਦੱਦਾਹੂਰ, ਦੂਸਰਾ ਇਨਾਮ ਡਾ. ਜਸਪਾਲਜੀਤ ਬਠਿੰਡਾ, ਡਾਕਟਰ ਸ਼ਿਆਮ ਸੁੰਦਰ ਦੀਪਤੀ ਅੰਮ੍ਰਿਤਸਰ, ਤੀਸਰਾ ਇਨਾਮ ਕੁਲਵਿੰਦਰ ਵਿਰਕ ਕੋਟਕਪੂਰਾ ਅਤੇ ਰਾਬਿੰਦਰ ਰੱਬੀ ਮੋਰਿੰਡਾ ਨੇ ਹਾਸਲ ਕੀਤਾ। ਹੌਂਸਲਾ ਵਧਾਊ ਇਨਾਮ ਕੁਲਦੀਪ ਬੰਗੀ ਬਠਿੰਡਾ, ਯਾਰ ਮੁਬਾਰਕ ਪਥਰਾਲਾ, ਅਮਰਜੀਤ ਕੌਰ ਮੋਰਿੰਡਾ, ਗੁਰਕੀਰਤ ਸਿੰਘ ਔਲਖ ਫੂਲ ਅਤੇ ਅਕਰਮ ਧੂਰਕੋਟ ਤਹਿ ਤਪਾ ਨੇ ਪ੍ਰਾਪਤ ਕੀਤਾ। ਇਹਨਾਂ ਕਵਿਤਾਵਾਂ ਦੀ ਜੱਜਮੈਂਟ ਪੰਜ ਪ੍ਰਸਿੱਧ ਵਿਦਵਾਨਾਂ ਗੁਰਦੇਵ ਖੋਖਰ, ਜਸਦੀਸ਼ ਕੁਲਰੀਆਂ, ਡਾ ਰਵਿੰਦਰ ਸੰਧੂ, ਤਰਸੇਮ ਅਤੇ ਅਮਰਜੀਤ ਸਿੰਘ ਪੇਂਟਰ ਨੇ ਕੀਤੀ। ਪ੍ਰਧਾਨਗੀ ਮੰਡਲ ਵਿੱਚ ਸਭਾ ਦੇ ਪ੍ਰਧਾਨ ਜੀਤ ਸਿੰਘ ਚਹਿਲ, ਅਜਮੇਰ ਦੀਵਾਨਾ, ਦਰਸ਼ਨ ਸਿੰਘ ਸਿੱਧੂ, ਸੁਖਦਰਸ਼ਨ ਗਰਗ ਸ਼ਾਮਲ ਸਨ। ਸਟੇਜ ਦੀ ਜ਼ਿੰਮੇਵਾਰੀ ਜਗਨ ਨਾਥ ਨੇ ਨਿਭਾਈ। ਪ੍ਰੋਗਰਾਮ ਵਿੱਚ ਇੰਦਰ ਸਿੰਘ, ਗੁਰਮੇਲ ਸਿੰਘ ਮੇਲਾ,ਪੱਤਰਕਾਰ ਨਸੀਬ ਸ਼ਰਮਾ, ਗੁਰਪ੍ਰੀਤ ਕੌਰ ਅਤੇ ਪੱਤਰਕਾਰ ਹਰਿੰਦਰ ਹਨੀ ਹਾਜ਼ਰ ਸਨ। ਬ੍ਰਿਗੇਡੀਅਰ ਬੰਤ ਸਿੰਘ ਦੇ ਪਰਿਵਾਰ ਵੱਲੋਂ ਵਾਟਰ ਕੂਲਰ ਦਾ ਉਦਘਾਟਨ ਕੀਤਾ ਗਿਆ ਅਤੇ ਬਿ੍ਗੇਡੀਅਰ ਬੰਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
ਰਾਤ ਸਮੇਂ ਕੀਰਤੀ ਕ੍ਰਿਪਾਲ ਦੀ ਨਾਟਕ ਮੰਡਲੀ ਵੱਲੋਂ ਦੋ ਨਾਟਕ ‘ਮੇਰੇ ਲੋਕ’ ਅਤੇ ‘ਮੁਕਤੀ’ ਲੋਕਾਂ ਦੇ ਭਰਵੇਂ ਇਕੱਠ ਵਿੱਚ ਖੇਡੇ ਗਏ। ਲੋਕਾਂ ਵੱਲੋਂ ਨਾਟਕਾਂ ਨੂੰ ਭਰਵਾਂ ਹੁੰਗਾਰਾ ਮਿਲਿਆ। ਨਾਟਕਾਂ ਸਮੇਂ ਹਲਕਾ ਮੌੜ ਦੇ ਵਿਧਾਇਕ ਜਸਵੀਰ ਮਾਈਸਰਖਾਨਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਅਤੇ ਉਹਨਾਂ ਆਪਣੇ ਵਿਚਾਰ ਲੋਕਾਂ ਨਾਲ ਸਾਂਝੇ ਕੀਤੇ। ਸਭਾ ਵੱਲੋਂ ਬ੍ਰਿਗੇਡੀਅਰ ਸਾਹਿਬ ਦੇ ਪਰਿਵਾਰ ਅਤੇ ਹਲਕਾ ਵਿਧਾਇਕ ਨੂੰ ਯਾਦਗਾਰੀ ਪੇਂਟਿੰਗ ਭੇਟ ਕੀਤੀ ਗਈ। ਹਲਕਾ ਵਿਧਾਇਕ ਨੇ ਸਭਾ ਨੂੰ ਮੁੱਖ ਮੰਤਰੀ ਕੋਟੇ ਵਿੱਚੋਂ ਲਾਇਬਰੇਰੀ ਦੇ ਹਾਲ ਦੀ ਉਸਾਰੀ ਲਈ ਫੰਡ ਦੇਣ ਦਾ ਭਰੋਸਾ ਦਿਵਾਇਆ ।


Share