ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਸ੍ਰੀ ਗੋਇੰਦਵਾਲ ਸਾਹਿਬ ਦੇ ਬਾਈਪਾਸ ਵਿਖੇ ਲਗਾਏ ਗਏ ਬੂਟੇ

1040
Share

ਸ੍ਰੀ ਗੋਇੰਦਵਾਲ ਸਾਹਿਬ, 13 ਜੂਨ (ਪੰਜਾਬ ਮੇਲ)- ਕਾਰ ਸੇਵਾ ਖਡੂਰ ਸਾਹਿਬ ਦੀ ਵਾਤਾਵਰਣ ਸੰਭਾਲ ਮੁਹਿੰਮ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਨਿਰੰਤਰ ਜਾਰੀ ਹੈ। ਸੰਸਥਾ ਵੱਲੋਂ ਬਹੁਤ ਸਾਰੀਆਂ ਸੜਕਾਂ ਨੂੰ ਹਰਾ-ਭਰਾ ਕੀਤਾ ਗਿਆ ਹੈ। ਅੱਜ ਸ੍ਰੀ ਗੋਇੰਦਵਾਲ ਸਾਹਿਬ ਦੇ ਬਾਈਪਾਸ ‘ਤੇ 28 ਪਿੱਪਲ ਅਤੇ 30 ਪਿੱਲਕਣ ਦੇ ਵੱਡੇ ਬੂਟੇ ਲਗਾਏ ਗਏ। ਜਿਸ ਵਿਚ ਪਿੱਪਲ ਦੇ ਲਗਭਗ ਤਿੰਨ ਸਾਲ ਦੀ ਉਮਰ ਦੇ ਬੂਟਿਆਂ ਨੂੰ ਲਗਾਇਆ ਗਿਆ, ਤਾਂ ਜੋ ਉਹ ਸੜਕ ਕੰਢੇ ਆਸਾਨੀ ਨਾਲ ਤੁਰ ਸਕਣ। ਇਨ੍ਹਾਂ ਬੂਟਿਆਂ ਨੂੰ ਕਾਰ ਸੇਵਾ ਖਡੂਰ ਸਾਹਿਬ ਦੁਆਰਾ ਪਹਿਲਾਂ ਨਰਸਰੀ ਵਿਚ ਵੱਡਾ ਕੀਤਾ ਅਤੇ ਪਾਲਿਆ ਜਾਂਦਾ ਹੈ। ਇਸ ਮੌਕੇ ਕਾਰ ਸੇਵਾ ਖਡੂਰ ਸਾਹਿਬ ਤੋਂ ਬਾਬਾ ਗੁਰਪ੍ਰੀਤ ਸਿੰਘ, ਬਾਬਾ ਬਲਦੇਵ ਸਿੰਘ, ਮਨਸਾ ਸਿੰਘ, ਦਵਿੰਦਰ ਸਿੰਘ ਆਦਿ ਹਾਜ਼ਰ ਰਹੇ।


Share