ਬਾਜਵਾ ਨੇ ਇਕ ਵਾਰ ਮੁੜ ਆਪਣਿਆਂ ਵੱਲ ਹੀ ਕੱਸੇ ਸ਼ਬਦੀ ਤੀਰ

606
Share

ਚੰਡੀਗੜ੍ਹ, 29 ਅਗਸਤ (ਪੰਜਾਬ ਮੇਲ)- ਕਾਂਗਰਸ ਦੇ ਰਾਜ ਸਭ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਇਕ ਵਾਰ ਮੁੜ ਆਪਣਿਆਂ ਵੱਲ ਹੀ ਸ਼ਬਦੀ ਤੀਰ ਕੱਸੇ ਹਨ। ਦਰਅਸਲ ਉਨ੍ਹਾਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦੇ ਮੁੱਦੇ ’ਤੇ ਕਿਹਾ ਕਿ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਉਹ ਜਲਦ ਹੀ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆਂ ਗਾਂਧੀ ਨੂੰ ਇਕ ਚਿੱਠੀ ਲਿਖਣਗੇ ਤੇ ਇਸ ਗੰਭੀਰ ਮੁੱਦੇ ‘ਤੇ ਬਣਦੀ ਕਾਰਵਾਈ ਲਈ ਅਪੀਲ ਕਰਨਗੇ। ਬਾਜਵਾ ਨੇ ਇਸ ਮਾਮਲੇ ਦੀ ਜਾਂਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਨਿਰਧਾਰਤ ਸਮੇਂ ਚ ਕਰਾਉਣ ਦੀ ਗੱਲ ਵੀ ਆਖੀ। ਪੋਸਟ ਮੈਟ੍ਰਿਕ ਘੁਟਾਲੇ ‘ਤੇ ਸੂਬਾ ਸਰਕਾਰ ਨੂੰ ਵਿਰੋਧੀ ਧਿਰਾਂ ਲਗਾਤਾਰ ਘੇਰ ਰਹੀਆਂ ਹਨ ਤੇ ਹੁਣ ਕਾਂਗਰਸ ਦੇ ਆਪਣੇ ਲੀਡਰ ਵੀ ਇਸ ਖਿਲਾਫ ਆਵਾਜ਼ ਉਠਾਉਣ ਲੱਗੇ ਹਨ।


Share