ਬਾਈ ਸੁਰਜੀਤ ਦੇ ਗੀਤ ‘ਬੱਲੇ-ਬੱਲੇ ਕਿਸਾਨਾਂ ਤੇਰੇ’ ਨੂੰ ਮਿਲਿਆ ਭਰਵਾਂ ਹੁੰਗਾਰਾ

467
ਗਾਇਕ ਬਾਈ ਸੁਰਜੀਤ ਸਿੰਘ
Share

ਫਰਿਜ਼ਨੋ, 13 ਜਨਵਰੀ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਕਿਸਾਨ ਹੱਕਾਂ ਦੀ ਰਾਖੀ ਲਈ ਫਰਿਜ਼ਨੋ ਨਿਵਾਸੀ ਅਦਾਕਾਰ ਅਤੇ ਗਾਇਕ ਬਾਈ ਸੁਰਜੀਤ ਦਾ ਗੀਤ ‘‘ਬੱਲੇ-ਬੱਲੇ ਕਿਸਾਨਾਂ ਤੇਰੇ’’ ਕੁਝ ਦਿਨ ਪਹਿਲਾਂ ਰਿਲੀਜ਼ ਹੋਇਆ ਹੈ, ਜਿਸ ਵਿਚ ਉਹ ਕਿਸਾਨਾਂ ਦੇ ਹੌਂਸਲੇ ਅਤੇ ਹਿੰਮਤ ਦੀ ਕਿਸਾਨਾਂ ਨੂੰ ਵਧਾਈ ਦੇ ਰਿਹਾ ਹੈ। ਇਸ ਗੀਤ ਦੇ ਗੀਤਕਾਰ ਬੌਬੀ ਅਤੇ ਦੀਪਕ ਤੱਗੜਾਵਾਲਾ ਭਰਾ ਹਨ। ਜਦਕਿ ਵੀਡੀਉ ਗੁਰਦੀਸ ਪੰਜਾਬੀ ਨੇ ਆਪਣੀ ਪੂਰੀ ਕੋਸ਼ਿਸ਼ ਕਰਦੇ ਹੋਏ ਭਾਰਤ ਦੇ ਹਾਲਤਾਂ ਅਤੇ ਕਿਰਸਾਨੀ ਦੇ ਸੰਘਰਸ਼ ਨੂੰ ਮੁੱਖ ਰੱਖ ਕੇ ਬਣਾਈ ਹੈ। ਜਿਸ ਨੂੰ ਯੂ-ਟਿਊਬ ਅਤੇ ਸੋਸ਼ਲ ਮੀਡੀਏ ਰਾਹੀਂ ਭਰਵਾਂ ਹੁੰਗਾਰਾ ਮਿਲ ਰਿਹਾ। ਭਾਰਤ ਅੰਦਰ ਸਾਡੇ ਅੰਨਦਾਤਾ ਕਿਸਾਨਾਂ ਦੇ ਸੰਘਰਸ਼ ਵਿਚ ਯੋਗਦਾਨ ਪਾਉਣ ਵਾਲੇ ਸਾਰੇ ਹੀ ਸਤਿਕਾਰਯੋਗ ਹਨ। ਹਰ ਕੋਈ ਆਪਣੀ ਯੋਗਤਾ ਅਨੁਸਾਰ ਯੋਗਦਾਨ ਪਾ ਰਿਹਾ ਹੈ। ਅਸੀਂ ਬਾਈ ਸੁਰਜੀਤ ਅਤੇ ਸਮੁੱਚੀ ਟੀਮ ਨੂੰ ਇਸ ਗੀਤ ਦੀ ਪੇਸ਼ਕਾਰੀ ਅਤੇ ਕਿਸਾਨਾਂ ਦੇ ਸੰਘਰਸ਼ ਵਿਚ ਯੋਗਦਾਨ ਪਾਉਣ ਲਈ ਵਧਾਈ ਦਿੰਦੇ ਹਾਂ। ਉਮੀਦ ਕਰਦੇ ਹਾਂ ਕਿ ਤੁਸੀਂ ਸਭ ਦੋਸਤ ਵੀ ਬਾਈ ਸੁਰਜੀਤ ਦਾ ਹੌਂਸਲਾ ਅਫਜ਼ਾਈ ਕਰੋਗੇ।

Share