ਬਾਈਡੇਨ ਨੇ ਚਿੰਤਾ ਜਤਾਈ, ਇਜ਼ਰਾਈਲ ਹਮਲੇ ‘ਚ ਮੀਡੀਆ ਵੀ ਬਣਿਆ ਨਿਸ਼ਾਨਾ

127
Share

ਵਾਸ਼ਿੰਗਟਨ (ਬਿਊਰੋ): ਇਜ਼ਰਾਈਲ ਅਤੇ ਫਿਲੀਸਤੀਨ ਵਿਚਾਲੇ ਖੂਨੀ ਸੰਘਰਸ਼ ਜਾਰੀ ਹੈ। ਇਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨਾਲ ਇਕ ਕਾਲ ‘ਤੇ ਜ਼ਖਮੀ ਨਾਗਰਿਕਾਂ ਅਤੇ ਪੱਤਰਕਾਰਾਂ ਦੀ ਸੁਰੱਖਿਆ ਦੇ ਬਾਰੇ ਵਿਚ ਚਿੰਤਾ ਜ਼ਾਹਰ ਕੀਤੀ। ਇੱਥੇ ਦੱਸ ਦਈਏ ਕਿ ਸ਼ਨੀਵਾਰ ਨੂੰ ਇਜ਼ਰਾਇਲੀ ਹਵਾਈ ਹਮਲੇ ਨੇ ਗਾਜ਼ਾ ਸ਼ਹਿਰ ਵਿਚ ਇਕ ਉੱਚੀ ਇਮਾਰਤ ਨੂੰ ਨਸ਼ਟ ਕਰ ਦਿੱਤਾ, ਜਿਸ ਵਿਚ ਐਸੋਸੀਏਟਿਵ ਪ੍ਰੈੱਸ ਅਤੇ ਹੋਰ ਮੀਡੀਆ ਆਊਟਲੇਟਸ ਦੇ ਦਫਤਰ ਸਨ। ਜਾਣਕਾਰੀ ਮੁਤਾਬਕ ਐਸੋਸੀਏਟਿਡ ਪ੍ਰੈੱਸ ਦੇ ਸਾਰੇ ਕਰਮਚਾਰੀਆਂ ਅਤੇ ਫ੍ਰੀਲਾਂਸਰਾਂ ਨੂੰ ਇਮਾਰਤ ਵਿਚੋਂ ਸੁਰੱਖਿਅਤ ਬਾਹਰ ਕੱਢ ਦਿੱਤਾ।

ਏਪੀ ਦੇ ਪ੍ਰਧਾਨ ਅਤੇ ਸੀ.ਈ.ਓ. ਗੈਰੀ ਪਰੁਇਟ ਨੇ ਆਪਣੇ ਇਕ ਬਿਆਨ ਵਿਚ ਕਿਹਾ ਕਿ ਅਸੀਂ ਹੈਰਾਨ ਅਤੇ ਡਰੇ ਹੋਏ ਹਾਂ ਕਿ ਇਜ਼ਰਾਈਲ ਸੈਨਾ ਗਾਜ਼ਾ ਵਿਚ ਏਪੀ ਦੇ ਬਿਊਰੋ ਅਤੇ ਹੋਰ ਸਮਾਚਾਰ ਸੰਗਠਨਾਂ ਦੀ ਰਿਹਾਇਸ਼ ਨੂੰ ਨਿਸ਼ਾਨਾ ਬਣਾ ਕੇ ਨਸ਼ਟ ਕਰ ਦੇਵੇਗੀ। ਉਹ ਲੰਬੇਂ ਸਮੇਂ ਤੋਂ ਸਾਡੇ ਬਿਊਰੋ ਦੀ ਜਗ੍ਹਾ ਨੂੰ ਜਾਣਦੇ ਹਨ ਅਤੇ ਇਹ ਵੀ ਜਾਣਦੇ ਸਨ ਕਿ ਪੱਤਰਕਾਰ ਕਿੱਥੇ ਸਨ। ਉਹਨਾਂ ਨੇ ਕਿਹਾ ਕਿ ਸਾਨੂੰ ਇਕ ਚਿਤਾਵਨੀ ਮਿਲੀ ਸੀ ਕਿ ਇਮਾਰਤ ਨੂੰ ਨੁਕਸਾਨ ਹੋਵੇਗਾ।

ਦੂਜੇ ਪਾਸੇ ਵ੍ਹਾਈਟ ਹਾਊਸ ਦਾ ਕਹਿਣਾ ਹੈਕਿ ਬਾਈਡੇਨ ਨੇ ਸ਼ਨੀਵਾਰ ਨੂੰ ਇਜ਼ਰਾਈਲ ਵਿਚ ਅੰਤਰ-ਫਿਰਕੂ ਹਿੰਸਾ ਅਤੇ ਵੈਸਟ ਬੈਂਕ ਵਿਚ ਵੱਧਦੇ ਤਣਾਅ ਦੇ ਬਾਰੇ ਆਪਣੀ ਗੰਭੀਰ ਚਿੰਤਾ ਜਤਾਈ। ਬਾਈਡੇਨ ਅਤੇ ਨੇਤਨਯਾਹੂ ਨੇ ਯੇਰੂਸ਼ਲਮ ‘ਤੇ ਵੀ ਚਰਚਾ ਕੀਤੀ। ਜਿਸ ਵਿਚ ਬਾਈਡੇਨ ਨੇ ਕਿਹਾ ਕਿ ਇਸ ਨੂੰ ਸਾਰੇ ਧਰਮਾਂ ਅਤੇ ਪਿੱਠਭੂਮੀ ਦੇ ਲੋਕਾਂ ਲਈ ਸ਼ਾਂਤੀਪੂਰਨ ਸਹਿਹੋਂਦ ਦੀ ਜਗ੍ਹਾ ਹੋਣੀ ਚਾਹੀਦੀ ਹੈ।


Share