ਬਾਈਡਨ ਦੇ ਸਹੁੰ ਚੁੱਕ ਸਮਾਗਮ ਵਿਚ ਵੱਡੇ ਪੱਧਰ ’ਤੇ ਹਿੰਸਾ ਹੋਣ ਦੀ ਚਿਤਾਵਨੀ

515
Share

ਵਾਸ਼ਿੰਗਟਨ, 11 ਜਨਵਰੀ (ਪੰਜਾਬ ਮੇਲ)- ਹੁਣ ਅਮਰੀਕਾ ਵਿਚ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਈਡਨ ਦੇ ਸਹੁੰ ਚੁੱਕ ਸਮਾਗਮ ਦੇ ਦਿਨ ਯਾਨੀ 20 ਜਨਵਰੀ ਨੂੰ ਵੱਡੇ ਪੱਧਰ ’ਤੇ ਹਿੰਸਾ ਹੋਣ ਦੀ ਚਿਤਾਵਨੀ ਦਿੱਤੀ ਗਈ ਹੈ। ਦੱਸਿਆ ਜਾਂਦਾ ਹੈ ਕਿ ਛੇ ਜਨਵਰੀ ਨੂੰ ਵਾਸ਼ਿੰਗਟਨ ਵਿਚ ਕੈਪਿਟਲ ਹਿਲ ’ਤੇ ਹਮਲੇ ਤੋਂ ਬਾਅਦ ਟਰੰਪ ਸਮਰਥਕਾਂ ਦਾ ਮਨੋਬਲ ਵਧਿਆ ਹੈ।
ਚਰਮਪੰਥੀ  ਗੁੱਟਾਂ  ਦੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਹੁਣ ਵੀ ਹਮਲਾਵਰ ਸੰਦੇਸ਼ ਪੋੋਸਟ ਕੀਤੇ ਜਾ ਰਹੇ ਹਨ। ਇਨ੍ਹਾਂ ਗੁੱਟਾਂ ਨਾਲ ਜੁੜੇ ਲੋਕ ਅਪਣੇ ਨਾਅਰੇ ਨੂੰ ਦੋਹਰਾ ਰਹੇ ਹਨ ਕਿ ਟਰੰਪ ਆਰ ਵੌਰ ਯਾਨੀ ਟਰੰਪ ਜਾਂ ਫੇਰ ਯੁੱਧ। ਕੁਝ ਪੋਸਟਾਂ ਵਿਚ ਕਿਹਾ ਗਿਆ ਹੈ ਕਿ ਅਸੀਂ ਸਰਕਾਰੀ ਇਮਾਰਤਾਂ ਨੂੰ ਉਡਾ ਦੇਵਾਂਗੇ, ਪੁਲਿਸ ਕਰਮੀਆਂ ਦੀ ਹੱਤਿਆ ਕਰਾਂਗੇ, ਸੰਘੀ ਸਰਕਾਰ ਦੇ ਕਰਮਚਾਰੀਆਂ ਅਤੇ ਏਜੰਟਾਂ ਨੂੰ ਮਾਰ ਦੇਵਾਂਗੇ ਅਤੇ ਰਾਸ਼ਟਰਪਤੀ ਚੋਣਾਂ ਦੀ ਵੋਟਾਂ ਦੀ ਮੁੜ ਗਿਣਤੀ ਕਰਨ ਦੀ ਮੰਗ ਕਰਾਂਗੇ। ਕੁਝ ਪੋਸਟਾਂ ਵਿਚ ਅਪਣੇ ਸਮਰਥਕਾਂ ਨੂੰ ਕਿਹਾ ਗਿਆ ਹੈ ਕਿ ਜੇਕਰ ਆਪ ਨੂੰ ਗੋਲੀ ਚਲਾਉਣੀ ਨਹੀਂ ਆਉਂਦੀ ਤਾਂ ਹੁਣ ਸਿਖ ਲਓ।
ਨਫਰਤ ਫੈਲਾਉਣ ਵਾਲੇ ਗੁੱਟਾਂ ਦੀ ਨਿਗਰਾਨੀ ਕਰਨ ਵਾਲੀ ਸੰਸਥਾ ਐਂਟੀ ਡਿਫਮੇਸ਼ਨ ਲੀਗ ਦੇ ਸੀਈਓ ਜੋਨਾਥਨ ਨੇ ਟੀਵੀ ਚੈਨਲ ਸੀਐਨਐਨ ਨੂੰ ਕਿਹਾ ਕਿ ਅਸੀਂ ਦੱਖਣ ਪੰਥੀ ਅੱਤਵਾਦੀਆਂ ਅਤੇ ਗੋਰਿਆਂ ਦੇ ਗੁੱਟਾਂ ਦੀ ਗੱਲਬਾਤ ’ਤੇ ਨਜ਼ਰ ਰੱਖ ਰਹੇ ਹਾਂ, ਉਨ੍ਹਾਂ ਦੀ ਗੱਲਬਾਤ ਤੋਂ ਲੱਗਦਾ ਕਿ ਫਿਲਹਾਲ ਉਨ੍ਹਾਂ ਦਾ ਹੌਸਲਾ ਵਧਿਆ ਹੋਇਆ। ਛੇ ਜਨਵਰੀ ਦੀ ਰੈਲੀ ਦੇ ਪਹਿਲਾਂ ਵੀ ਅਜਿਹੇ ਸੰਦੇਸ਼ ਇਨ੍ਹਾਂ ਗੁੱਟਾਂ ਦੇ ਸੋਸ਼ਲ ਮੀਡੀਆ ’ਤੇ ਦੇਖੇ ਗਏ ਸੀ। ਛੇ ਜਨਵਰੀ ਨੂੰ ਕੈਪਿਟਲ ਹਿਲ ’ਤੇ ਹਮਲੇ ਦੌਰਾਨ ਪੰਜ ਲੋਕ ਮਾਰੇ ਗਏ। ਜਾਣਕਾਰਾਂ ਦਾ  ਕਹਿਣਾ ਹੈ ਕਿ ਉਸ ਤੋਂ ਬਾਅਦ Îਇਨ੍ਹਾਂ ਗੁੱਟਾਂ ਦੀ ਸਰਗਰਮੀਆਂ ਹੋਰ ਤੇਜ਼ ਹੋ ਗਈਆਂ  ਹਨ।


Share