ਬਾਇਡਨ ਸਰਕਾਰ ਇਰਾਨ ਤੇ ਹੋਰ ਆਲਮੀ ਤਾਕਤਾਂ ਨਾਲ ਪ੍ਰਮਾਣੂ ਕਰਾਰ ਸਬੰਧੀ ਗੱਲਬਾਤ ਕਰਨ ਦੀ ਇਛੁੱਕ

477
Share

ਵਾਸ਼ਿੰਗਟਨ, 20 ਫਰਵਰੀ (ਪੰਜਾਬ ਮੇਲ)- ਬਾਇਡਨ ਸਰਕਾਰ ਨੇ ਕਿਹਾ ਹੈ ਕਿ ਉਹ ਇਰਾਨ ਅਤੇ ਹੋਰ ਆਲਮੀ ਤਾਕਤਾਂ ਨਾਲ ਪਰਮਾਣੂ ਕਰਾਰ ਸਬੰਧੀ ਗੱਲਬਾਤ ਕਰਨ ਦਾ ਇਛੁੱਕ ਹੈ। ਹੁਣ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਰਾਨ ਨਾਲ 2015 ਦੀ ਪਰਮਾਣੂ ਸੰਧੀ ਮੁੜ ਤੋਂ ਬਹਾਲ ਹੋ ਸਕਦੀ ਹੈ। ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ 2018 ’ਚ ਇਸ ਸੰਧੀ ਤੋਂ ਪਿਛਾਂਹ ਹੱਟ ਗਏ ਸਨ। ਰਾਸ਼ਟਰਪਤੀ ਜੋਅ ਬਾਇਡਨ ਅਤੇ ਉਸ ਦੇ ਸਲਾਹਕਾਰਾਂ ਨੇ ਕਿਹਾ ਕਿ ਜੇਕਰ ਇਰਾਨ ਸਮਝੌਤੇ ਦੀਆਂ ਸ਼ਰਤਾਂ ਮੰਨਣ ਲਈ ਤਿਆਰ ਹੋਇਆ, ਤਾਂ ਅਮਰੀਕਾ ਮੁੜ ਸੰਧੀ ’ਚ ਸ਼ਾਮਲ ਹੋ ਜਾਵੇਗਾ। ਵਿਦੇਸ਼ ਵਿਭਾਗ ਦੇ ਤਰਜਮਾਨ ਨੈੱਡ ਪ੍ਰਾਈਸ ਨੇ ਕਿਹਾ ਕਿ ਅਮਰੀਕਾ ਯੂਰਪੀਅਨ ਯੂਨੀਅਨ ਦੇ ਸੱਦੇ ’ਤੇ ਇਰਾਨ ਦੇ ਨੁਮਾਇੰਦਿਆਂ ਨਾਲ ਬੈਠਕ ਕਰਨ ਲਈ ਤਿਆਰ ਹੈ, ਤਾਂ ਜੋ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ’ਤੇ ਕੂਟਨੀਤਕ ਪੱਧਰ ’ਤੇ ਚਰਚਾ ਕੀਤੀ ਜਾ ਸਕੇ।

Share