ਬਾਇਡਨ ਵੱਲੋਂ ਸ਼ਰਨਾਰਥੀਆਂ ਦੀ ਗਿਣਤੀ 1,25,000 ਤੱਕ ਸੀਮਤ ਰੱਖਣ ਦਾ ਟੀਚਾ

43
Share

ਸੈਨ ਡਿਆਗੋ, (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਸਾਲ 2023 ਦੇ ਬਜਟ ਲਈ ਸ਼ਰਨਾਰਥੀਆਂ ਦੀ ਗਿਣਤੀ 1,25,000 ਤੱਕ ਸੀਮਤ ਰੱਖਣ ਦਾ ਟੀਚਾ ਰੱਖਿਆ, ਜਦੋਂਕਿ ਸ਼ਰਨਾਰਥੀਆਂ ਦੀ ਹਿਮਾਇਤ ਕਰਨ ਵਾਲੇ ਲਗਾਤਾਰ ਰਾਸ਼ਟਰਪਤੀ ’ਤੇ ਇਸ ਸੰਖਿਆ ਨੂੰ ਵਧਾਉਣ ਲਈ ਦਬਾਅ ਪਾ ਰਹੇ ਹਨ। ਸ਼ਰਨਾਰਥੀਆਂ ਦੇ ਹਿਮਾਇਤੀ ‘ਯੂ.ਐੱਸ. ਰਿਫਿਊਜ਼ੀ ਐਡਮਿਸ਼ਨ ਪ੍ਰੋਗਰਾਮ’ ਨੂੰ ਬਹਾਲ ਕਰਨ ਲਈ ਬਾਇਡਨ ਪ੍ਰਸ਼ਾਸਨ ’ਤੇ ਹੋਰ ਕਦਮ ਚੁੱਕਣ ਦਾ ਦਬਾਅ ਪਾ ਰਹੇ ਹਨ।
ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਇਸ ਪ੍ਰੋਗਰਾਮ ਦੇ ਤਹਿਤ ਭਾਰੀ ਕਟੌਤੀ ਕੀਤੀ ਸੀ, ਜਿਸ ਨਾਲ ਦੇਸ਼ ਵਿਚ ਆਉਣ ਵਾਲੇ ਸ਼ਰਨਾਰਥੀਆਂ ਦੀ ਗਿਣਤੀ ਘੱਟ ਗਈ ਸੀ। ਅਗਸਤ ਵਿਚ ਹਾਲੀਆ ਗਿਣਤੀ ਅਨੁਸਾਰ ਬਾਇਡਨ ਨੇ ਇਸ ਸਾਲ ਇਸ ਸੰਖਿਆ ਨੂੰ ਚਾਰ ਗੁਣਾ ਤੱਕ ਵਧਾ ਦਿੱਤਾ, ਪਰ ਇਸ ਬਜਟ ਸਾਲ ਵਿਚ ਹੁਣ ਤੱਕ 20,000 ਤੋਂ ਘੱਟ ਸ਼ਰਨਾਰਥੀਆਂ ਨੂੰ ਹੀ ਸਵੀਕਾਰ ਕੀਤਾ ਗਿਆ ਹੈ।
ਮੌਜੂਦਾ ਬਜਟ ਸਾਲ 30 ਸਤੰਬਰ ਨੂੰ ਖ਼ਤਮ ਹੋ ਰਿਹਾ ਹੈ।

Share