ਬਾਇਡਨ ਵੱਲੋਂ ਨਿਊਯਾਰਕ ਤੇ ਨਿਊਜਰਸੀ ’ਚ ਤੂਫਾਨੀ ਨੁਕਸਾਨ ਦਾ ਲਿਆ ਜਾਵੇਗਾ ਜਾਇਜ਼ਾ

454
Share

ਫਰਿਜ਼ਨੋ, 6 ਸਤੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ਦੇ ਕਈ ਖੇਤਰਾਂ ਵਿਚ ਤੂਫਾਨ ਇਡਾ ਵੱਲੋਂ ਤਬਾਹੀ ਮਚਾਉਣ ਦੇ ਬਾਅਦ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਤੂਫਾਨ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਕੀਤੇ ਜਾ ਰਹੇ ਹਨ। ਪਿਛਲੇ ਦਿਨੀਂ ਨਿਊ ਓਰਲੀਨਜ਼, ਲੂਸੀਆਨਾ ਆਦਿ ਦਾ ਦੌਰਾ ਕਰਨ ਤੋਂ ਬਾਅਦ ਵਾਈਟ ਹਾਊਸ ਦੇ ਅਨੁਸਾਰ ਰਾਸ਼ਟਰਪਤੀ ਜੋਅ ਬਾਇਡਨ ਅਗਲੇ ਹਫਤੇ ਨਿਊਯਾਰਕ ਦੇ ਕੁਈਨਜ਼ ਅਤੇ ਨਿਊਜਰਸੀ ਦੇ ਮੈਨਵਿਲੇ ਦੀ ਯਾਤਰਾ ਕਰਨਗੇ। ਇਸ ਯਾਤਰਾ ਦੌਰਾਨ ਬਾਇਡਨ ਵੱਲੋਂ ਇਨ੍ਹਾਂ ਖੇਤਰਾਂ ਵਿਚ ਇਡਾ ਤੂਫਾਨ ਅਤੇ ਹੜ੍ਹਾਂ ਦੇ ਨੁਕਸਾਨ ਦਾ ਜਾਇਜ਼ਾ ਲਿਆ ਜਾਵੇਗਾ। ਅਮਰੀਕਾ ਉੱਤਰ-ਪੂਰਬ ਵਿਚ ਤੂਫਾਨ ਨਾਲ ਸਬੰਧਤ ਘੱਟੋ-ਘੱਟ 49 ਮੌਤਾਂ ਹੋਈਆਂ ਹਨ, ਜਿਨ੍ਹਾਂ ਵਿਚ ਨਿਊਯਾਰਕ ਸਿਟੀ ’ਚ 13 ਅਤੇ ਨਿਊਜਰਸੀ ਵਿਚ 27 ਸ਼ਾਮਲ ਹਨ, ਜਦਕਿ ਹੋਰ 16 ਲੋਕਾਂ ਦੀ ਮੌਤ ਦੱਖਣ-ਪੂਰਬ ਵਿਚ ਹੋਈ ਹੈ।

Share