ਬਾਇਡਨ ਵੱਲੋਂ ਗੰਨ ਕਲਚਰ ਨੂੰ ਕੰਟਰੋਲ ਕਰਨ ਲਈ ਸਖ਼ਤ ਹੁਕਮ ਜਾਰੀ ਕਰਨ ਦੇ ਨਿਰਦੇਸ਼

286
Share

ਵਾਸ਼ਿੰਗਟਨ, 24 ਮਾਰਚ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਕੋਲੋਰਾਡੋ ਦੀ ਸੁਪਰ-ਮਾਰਕਿਟ ਵਿਚ ਹੋਈ ਗੋਲੀਬਾਰੀ ਨੂੰ ਲੈ ਕੇ ਸਖਤ ਨਿਰਦੇਸ਼ ਜਾਰੀ ਕੀਤੇ ਹਨ। ਵ੍ਹਾਈਟ ਹਾਊਸ ’ਚ ਬੋਲਦਿਆਂ ਉਨ੍ਹਾਂ ਆਖਿਆ ਕਿ ਗੰਨ ਕੱਲਚਰ ਨੂੰ ਕੰਟਰੋਲ ਕਰਨ ਲਈ ਸਖਤ ਹੁਕਮ ਜਾਰੀ ਕਰ ਰਿਹਾ ਹਾਂ। ਮੈਂ ਬੰਦੂਕਾਂ ਨਾਲ ਕੀਤੀ ਜਾਣ ਵਾਲੀ ਹਿੰਸਾ ਨੂੰ ਨੱਥ ਪਾਉਣ ਲਈ ਸਖਤ ਤੋਂ ਸਖਤ ਕਦਮ ਚੁੱਕਣ ਨੂੰ ਤਿਆਰ ਹਾਂ। ਮੈਂ ਰਾਸ਼ਟਰਪਤੀ ਹੋਣ ਦੇ ਨਾਤੇ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਸੁਰੱਖਿਅਤ ਰੱਖਣ ਲਈ ਆਪਣੇ ਅਧਿਕਾਰ ਦੇ ਸਾਰੇ ਸਰੋਤਾਂ ਦੀ ਵਰਤੋਂ ਕਰਾਂਗਾ। ਦੱਸ ਦਈਏ ਕਿ ਬੀਤੇ ਹਫਤੇ ਐਟਲਾਂਟਾ ਵਿਚ ਹੋਈ ਗੋਲੀਬਾਰੀ ਦੌਰਾਨ ਵੀ 8 ਲੋਕਾਂ ਦੀ ਮੌਤ ਹੋ ਗਈ ਸੀ। ਬਾਇਡਨ ਨੇ ਅੱਗੇ ਆਖਿਆ ਕਿ ਉਹ ਅਸਾਲਟ ਸਟਾਈਲ ਹਥਿਆਰਾਂ ਅਤੇ ਹਾਈ-ਕੈਪੇਸਿਟੀ ਮੈਗੀਜ਼ਿਨਾਂ ’ਤੇ ਬੈਨ ਲਾਉਣ ਜਾ ਰਹੇ ਹਨ। ਅਜਿਹਾ ਮੈਂ ਉਦੋਂ ਕੀਤਾ ਸੀ, ਜਦ ਮੈਂ ਸੈਨੇਟਰ ਸੀ, ਉਦੋਂ ਵੀ ਇਹ ਬਿੱਲ ਪਾਸ ਹੋਇਆ ਸੀ। ਅਸੀਂ ਦੁਬਾਰਾ ਇਹ ਬਿੱਲ ਪਾਸ ਕਰਾਵਾਂਗੇ ਅਤੇ ਇਸ ਵਿਚ ਪੈਦਾ ਹੋਈਆਂ ਕਮੀਆਂ ਨੂੰ ਦੂਰ ਕਰਾਂਗੇ। ਇਸ ਨਾਲ ਅਸੀਂ ਗਨ ਕਲੱਚਰ ’ਤੇ ਪੂਰੀ ਤਰ੍ਹਾਂ ਪਾਬੰਦੀ ਲਾਉਣ ਵਿਚ ਸਫਲ ਹੋਵਾਂਗੇ। ਬਾਇਡਨ ਨੇ ਗੋਲੀਬਾਰੀ ਦੌਰਾਨ ਮਾਰੇ ਗਏ ਪੁਲਿਸ ਅਧਿਕਾਰੀ ਐਰਿਕ ਟੈਲੇ ਨੂੰ ਵੀ ਯਾਦ ਕੀਤਾ। ਉਨ੍ਹਾਂ ਸੈਨੇਟ ਨੂੰ ਉਹ ਦੋਵੇਂ ਬਿੱਲ ਜਲਦ ਤੋਂ ਜਲਦ ਪਾਸ ਕਰਨ ਨੂੰ ਕਿਹਾ, ਜਿਸ ਵਿਚ ਗਨ ਕਲੱਚਰ ਅਤੇ ਅਸਾਲਟ ਹਥਿਆਰਾਂ ’ਤੇ ਸ਼ਿਕੰਜਾ ਕੱਸਣ ਦਾ ਜ਼ਿਕਰ ਹੈ ਕੀਤਾ ਹੈ। ਉਥੇ ਹੀ ਸਥਾਨਕ ਪੁਲਿਸ ਨੇ ਕੋਲੋਰਾਡੋ ਦੇ ਬੋਲਡਰ ’ਚ 10 ਲੋਕਾਂ ਦੀ ਹੱਤਿਆ ਦੇ ਮਾਮਲੇ ਵਿਚ 21 ਸਾਲਾਂ ਇਕ ਵਿਅਕਤੀ ਦੀ ਸ਼ੱਕੀ ਰੂਪ ਵਜੋਂ ਪਛਾਣ ਕੀਤੀ ਹੈ। ਅਧਿਕਾਰੀਆਂ ਨੇ 9 ਮ੍ਰਿਤਕਾਂ ਦੀ ਸ਼ਨਾਖਤ ਵੀ ਕੀਤੀ ਹੈ। ਉਸ ਤੋਂ ਪਹਿਲਾਂ ਮ੍ਰਿਤਕ ਦੇ ਰੂਪ ਵਿਚ ਇਕ ਪੁਲਿਸ ਅਧਿਕਾਰੀ ਦੀ ਪਛਾਣ ਕੀਤੀ ਗਈ ਸੀ। ਅਧਿਕਾਰੀਆਂ ਨੇ ਆਖਿਆ ਕਿ ਮਾਰੇ ਗਏ ਲੋਕਾਂ ਵਿਚ 20 ਸਾਲ ਤੋਂ ਲੈ ਕੇ 65 ਸਾਲ ਦੇ ਮਰਦ ਅਤੇ ਔਰਤਾਂ ਹਨ।


Share