ਬਾਇਡਨ ਪ੍ਰਸ਼ਾਸਨ ਵੱਲੋਂ ਟਿਕਟੌਕ ਸਮੇਤ ਕਈ ਚੀਨੀ ਐਪਸ ਤੋਂ ਹਟਾਈ ਪਾਬੰਦੀ

72
Share

-ਟਰੰਪ ਪ੍ਰਸ਼ਾਸਨ ਵੇਲੇ ਲਗਾਇਆ ਕੀਤਾ ਗਿਆ ਸੀ ਬੈਨ
ਵਾਸ਼ਿੰਗਟਨ, 10 ਜੂਨ (ਪੰਜਾਬ ਮੇਲ)-ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਟਿਕਟੌਕ ਸਮੇਤ ਕਈ ਚੀਨੀ ਐਪਸ ਨੂੰ ਬੈਨ ਕਰਨ ਦੇ ਫੈਸਲੇ ’ਤੇ ਬਾਈਡੇਨ ਪ੍ਰਸ਼ਾਸਨ ਨੇ ਵੱਡਾ ਕਦਮ ਚੁੱਕਿਆ ਹੈ। ਨਿਊਜ਼ ਏਜੰਸੀ ਏ. ਪੀ. ਦੀ ਰਿਪੋਰਟ ਮੁਤਾਬਕ ਬਾਈਡੇਨ ਪ੍ਰਸ਼ਾਸਨ ਨੇ ਟਰੰਪ ਦੇ ਫੈਸਲੇ ਨੂੰ ਪਲਟ ਦਿੱਤਾ ਹੈ ਅਤੇ ਹੁਣ ਉਹ ਖੁਦ ਇਨ੍ਹਾਂ ਐਪਸ ਦੀ ਸਮੀਖਿਆ ਕਰੇਗੀ। ਰਾਸ਼ਟਰਪਤੀ ਜੋਅ ਬਾਈਡੇਨ ਨੇ ਬੁੱਧਵਾਰ ਨੂੰ ਇਕ ਕਾਰਜਕਾਰੀ ਹੁਕਮ ’ਤੇ ਦਸਤਖ਼ਤ ਕੀਤੇ, ਜਿਸ ਵਿਚ ਟਿਕਟੌਕ ਸਮੇਤ ਕਈ ਚੀਨੀ ਐਪਸ ’ਤੇ ਟਰੰਪ ਦੁਆਰਾ ਲਗਾਈ ਗਈ ਪਾਬੰਦੀ ਨੂੰ ਰੱਦ ਕਰ ਦਿੱਤਾ ਗਿਆ। ਹੁਣ ਅਮਰੀਕਾ ਦੀ ਵਣਜ ਸਕੱਤਰ ਚੀਨੀ ਕੰਪਨੀਆਂ ਦੇ ਮਾਲਕੀ ਵਾਲੇ ਇਨ੍ਹਾਂ ਐਪਸ ਦੀ ਜਾਂਚ ਕਰਨਗੇ ਕਿ ਕੀ ਇਨ੍ਹਾਂ ਤੋਂ ਅਮਰੀਕੀ ਡਾਟਾ ਗੁਪਤ ਜਾਂ ਰਾਸ਼ਟਰੀ ਸੁਰੱਖਿਆ ਲਈ ਜ਼ੋਖਮ ਪੈਦਾ ਹੋ ਸਕਦਾ ਹੈ।¿;
ਦੱਸ ਦਈਏ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਕਾਰਜਕਾਰੀ ਹੁਕਮ ਜ਼ਰੀਏ ਦੇਸ਼ ਵਿਚ ਚੀਨੀ ਵੀਡੀਓ ਸ਼ੇਅਰਿੰਗ ਮੋਬਾਇਲ ਐਪ ਟਿਕਟੌਕ ਨੂੰ ਬੈਨ ਕਰਨ ਦਾ ਫੈਸਲਾ ਕੀਤਾ ਸੀ। ਇਸ ਦੇ ਨਾਲ ਹੀ ਕਈ ਹੋਰ ਚੀਨੀ ਐਪਸ ’ਤੇ ਵੀ ਰੋਕ ਲਗਾਉਣ ਲਈ ਕਾਰਜਕਾਰੀ ਹੁਕਮ ਜਾਰੀ ਕੀਤੇ ਸਨ। ਟਰੰਪ ਦੇ ਇਸ ਹੁਕਮ ਨੂੰ ਅਦਾਲਤਾਂ ਵਿਚ ਚੁਣੌਤੀ ਦਿੱਤੀ ਗਈ ਸੀ ਅਤੇ ਕਈ ਅਦਾਲਤਾਂ ਵਿਚ ਮਾਮਲੇ ਅਜੇ ਵੀ ਚੱਲ ਰਹੇ ਹਨ। ਹਾਲਾਂਕਿ ਬੁੱਧਵਾਰ ਨੂੰ ਆਏ ਬਾਈਡਨ ਪ੍ਰਸ਼ਾਸਨ ਦੇ ਕਾਰਜਕਾਰੀ ਹੁਕਮ ਜਾਰੀ ਹੋਣ ਤੋਂ ਬਾਅਦ ਟਰੰਪ ਦੇ ਹੁਕਮ ਬੇਅਸਰ ਹੋ ਜਾਣਗੇ।

Share